ਮਾਨਸਾ, 3 ਫਰਵਰੀ (ਵਿ.ਪ੍ਰਤੀ.)- ਸਰਕਾਰੀ ਆਈ.ਟੀ.ਆਈ. ਦੇ ਵਿਦਿਆਰਥੀਆਂ ਨੇ ਇਨਕਲਾਬੀ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਆਗੂ ਅਮਰਦੀਪ ਸਿੰਘ ਪਰੋਚਾ ਤੇ ਸੁਖਜੀਤ ਸਿੰਘ ਰਾਮਾਨੰਦੀ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ | ਉਨ੍ਹਾਂ ਮੰਗ ਉਠਾਈ ਕਿ ਸਰਕਾਰੀ ਆਈ.ਟੀ.ਆਈ. 'ਚ ਖ਼ਾਲੀ ਇੰਸਟਰਕਟਰਾਂ ਦੀਆਂ ਅਸਾਮੀਆਂ ਪੂਰ ਕਰਨ ਦੇ ਨਾਲ ਹੀ ਗੇਟ ਅੱਗੇ ਬੱਸ ਸਟਾਪ ਬਣਾ ਕੇ ਬਰਨਾਲਾ ਰੂਟ ਦੀਆਂ ਬੱਸਾਂ ਦਾ ਰੁਕਣਾ ਯਕੀਨੀ ਬਣਾਇਆ ਜਾਵੇ | ਉਨ੍ਹਾਂ ਦੱਸਿਆ ਕਿ ਮਾਨਸਾ ਕੈਂਚੀਆਂ ਤੋਂ 2 ਕਿਲੋਮੀਟਰ ਦੂਰ ਇਸ ਸੰਸਥਾ 'ਚ ਪਹੁੰਚਣ ਲਈ ਵਿਦਿਆਰਥੀਆਂ ਨੂੰ ਖ਼ੱਜਲ਼-ਖ਼ੁਆਰ ਹੋਣਾ ਪੈਂਦਾ ਹੈ | ਵਫ਼ਦ 'ਚ ਹਰਦੀਪ ਕੌਰ ਭੁਪਾਲ, ਖੁਸ਼ਪ੍ਰੀਤ ਕੌਰ ਫਫੜੇ, ਮਲਕੀਤ ਕੌਰ ਜੋਗਾ, ਇਸ਼ਵਰ ਕੌਰ ਜੋਗਾ ਆਦਿ ਸ਼ਾਮਿਲ ਸਨ |