ਭੀਖੀ, 5 ਫਰਵਰੀ (ਬਲਕਾਰ ਸਿੰਘ ਸਹੋਤਾ)- ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਪੰਜਾਬ ਵਲੋਂ ਸਥਾਨਕ ਸ਼ਿਵ ਮੰਦਿਰ ਵਿਖੇ ਮਹਾਂ ਸ਼ਿਵਰਾਤਰੀ ਉਤਸਵ ਦੇ ਵੱਖ-ਵੱਖ ਸਮਾਗਮਾਂ ਤਹਿਤ ਰੋਜ਼ਾਨਾ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਗਿਆ | ਇਸ ਦੌਰਾਨ ਕੌਂਸਲਰ ਪ੍ਰੇਮ ਕੁਮਾਰ ਗਰਗ ਦੇ ਪਰਿਵਾਰ ਵਲੋਂ ਪ੍ਰਭਾਤ ਫੇਰੀ ਦਾ ਆਪਣੇ ਗ੍ਰਹਿ ਵਿਖੇ ਭਰਵਾਂ ਸੁਆਗਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸਮੂਹ ਵਰਗਾਂ ਦੇ ਲੋਕਾਂ ਵਲੋਂ ਪ੍ਰਭਾਤ ਫੇਰੀ 'ਚ ਸ਼ਾਮਲ ਹੋ ਕੇ ਆਪਣੀ ਧਾਰਮਿਕ ਸ਼ਰਧਾ ਨਾਲ ਸ਼ਿਵ ਲੀਲਾ ਦਾ ਗੁਣਗਾਨ ਕਰਦਿਆਂ ਹਰ ਗਲੀ 'ਚੋਂ ਗੁਜ਼ਰਿਆ ਜਾਂਦਾ ਹੈ | ਪ੍ਰਭਾਤ ਫੇਰੀ ਦੌਰਾਨ ਦਲ ਵਲੋਂ ਕੌਂਸਲਰ ਪ੍ਰੇਮ ਕੁਮਾਰ ਗਰਗ ਦੇ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਪ੍ਰਧਾਨ ਅਸ਼ੋਕ ਕੁਮਾਰ ਬੱਗਾ, ਸਕੱਤਰ ਵਰਿੰਦਰ ਜਿੰਦਲ, ਸੁਭਾਸ਼ ਜਿੰਦਲ ਭਾਸ਼ੀ, ਸੁਰੇਸ਼ ਕੁਮਾਰ ਸ਼ਸ਼ੀ, ਚਿੰਕੂ ਸਿੰਗਲਾ, ਸੁਨੀਲ ਕੁਮਾਰ ਨੀਟਾ, ਸੁਖਦੇਵ ਮਹੰਤ ਆਦਿ ਹਾਜ਼ਰ ਸਨ |