23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਈ-ਯੂਵਾ ਕੇਂਦਰ ਵਲੋਂ 'ਰੋਬੋਟਿਕਸ ਅਤੇ ਸਟੇਮ' ਵਿਸ਼ੇ 'ਤੇ ਹੈਂਡਜ਼-ਆਨ ਵਰਕਸ਼ਾਪ ਦਾ ਆਯੋਜਨ <br/>

Ad Position 21
No active advertisement
ਅਜੀਤ ਡੈਸਕ 21-02-2026
ਬਠਿੰਡਾ, 20 ਫ਼ਰਵਰੀ : (ਅੰਮਿ੍ਤਪਾਲ ਸਿੰਘ ਵਲ੍ਹਾਣ): ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਦੇ ਈ-ਯੂਵਾ ਕੇਂਦਰ ਵਲੋਂ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੇ ਸਰਪਰਸਤੀ ਹੇਠ ਆਈਆਈਸੀ ਦੇ ਸਹਿਯੋਗ ਨਾਲ 'ਰੋਬੋਟਿਕਸ ਅਤੇ ਸਟੇਮ' ਵਿਸ਼ੇ 'ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਅਨੁਭਵਾਤਮਕ ਸਿੱਖਿਆ ਰਾਹੀਂ ਰੋਬੋਟਿਕਸ ਦੀ ਪ੍ਰਯੋਗਾਤਮਕ ਜਾਣਕਾਰੀ ਦਿੱਤੀ ਗਈ | ਭਾਗੀਦਾਰਾਂ ਨੇ ਮੋਬਾਈਲ ਨਾਲ ਨਿਯੰਤਰਿਤ ਰੋਬੋਟ ਤਿਆਰ ਕਰਦੇ ਹੋਏ ਮਾਈਕਰੋਕੰਟਰੋਲਰ, ਵੱਖ-ਵੱਖ ਸੈਂਸਰਾਂ, ਮੋਟਰਾਂ ਅਤੇ ਉਨ੍ਹਾਂ ਦੇ ਵਿਵਹਾਰਿਕ ਉਪਯੋਗਾਂ ਬਾਰੇ ਸਿੱਖਿਆ ਪ੍ਰਾਪਤ ਕੀਤੀ | ਤਕਨੀਕੀ ਸੈਸ਼ਨ ਕੰਪਿਊਟਰ ਸਾਇੰਸ ਅਤੇ ਟੈਕਨੋਲੋਜੀ ਵਿਭਾਗ ਦੀ ਮੁਖੀ ਪ੍ਰੋ. ਅਮਨਦੀਪ ਕੌਰ ਵਲੋਂ ਲਿਆ ਗਿਆ, ਜਦਕਿ ਡੈਮੋਨਸਟ੍ਰੇਸ਼ਨ ਈ-ਯੂਵਾ ਕੇਂਦਰ ਦੇ ਪ੍ਰੋਜੈਕਟ ਅਸਿਸਟੈਂਟ ਇੰਜੀਨੀਅਰ ਵੀਨੂ ਜਿੰਦਲ ਵਲੋਂ ਦਿੱਤੀ ਗਈ | ਡੈਮੋਨਸਟ੍ਰੇਸ਼ਨਾਂ ਵਿਚ ਆਈਓਟੀ ਆਧਾਰਿਤ ਐਪਲੀਕੇਸ਼ਨ, ਅਲਟਰਾ ਸੌਨਿਕ ਸੈਂਸਰ ਰਾਹੀਂ ਦੂਰੀ ਮਾਪਣ ਪ੍ਰਣਾਲੀ, ਵੈੱਬ ਸਰਵਰ ਆਧਾਰਿਤ ਸਕ੍ਰੋਲਿੰਗ ਸੁਨੇਹਾ ਡਿਸਪਲੇ ਸਿਸਟਮ ਅਤੇ ਮੋਬਾਈਲ ਰਾਹੀਂ ਨਿਯੰਤਰਿਤ ਲਾਈਵ ਵੀਡੀਓ ਸਟ੍ਰੀਮਿੰਗ ਵਾਲਾ ਸਰਵੇਲੈਂਸ ਰੋਬੋਟ ਸ਼ਾਮਲ ਸਨ | ਵਰਕਸ਼ਾਪ ਲਈ 40 ਤੋਂ ਵੱਧ ਰਜਿਸਟ੍ਰੇਸ਼ਨ ਪ੍ਰਾਪਤ ਹੋਏ, ਜਿਨ੍ਹਾਂ ਵਿਚੋਂ 27 ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਸਮੇਤ ਦਿੱਲੀ ਪਬਲਿਕ ਸਕੂਲ, ਬਠਿੰਡਾ, ਸੇਂਟ ਜੇਵਿਅਰਜ਼ ਸਕੂਲ, ਬਠਿੰਡਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਝੁੰਬਾ ਤੋਂ ਭਾਗ ਲਿਆ | ਵਰਕਸ਼ਾਪ ਦੀ ਸ਼ੁਰੂਆਤ ਈ-ਯੂਵਾ ਕੇਂਦਰ ਦੀ ਪਿ੍ੰਸੀਪਲ ਇਨਵੈਸਟੀਗੇਟਰ ਪ੍ਰੋ. ਮੋਨੀਸ਼ਾ ਧੀਮਾਨ ਅਤੇ ਕੋ-ਪਿ੍ੰਸੀਪਲ ਇਨਵੈਸਟੀਗੇਟਰ ਪ੍ਰੋ. ਅਨਿਲ ਕੁਮਾਰ ਮੰਥਾ ਦੇ ਸਵਾਗਤੀ ਭਾਸ਼ਣ ਨਾਲ ਹੋਈ, ਜਿਨ੍ਹਾਂ ਨੇ ਕੇਂਦਰ ਦੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ | ਵਿਦਿਆਰਥੀਆਂ ਨੇ ਵਰਕਸ਼ਾਪ ਦੌਰਾਨ ਉਤਸ਼ਾਹ ਨਾਲ ਪ੍ਰਯੋਗਾਤਮਕ ਗਤੀਵਿਧੀਆਂ ਵਿਚ ਭਾਗ ਲਿਆ, ਵਿਸ਼ੇਸ਼ਗਿਆਨਾਂ ਨਾਲ ਸੰਵਾਦ ਕੀਤਾ ਅਤੇ ਰੋਬੋਟਿਕਸ ਤੇ ਸਟੇਮ ਤਕਨਾਲੋਜੀਆਂ ਦੇ ਨਵੇਂ ਉਪਯੋਗਾਂ ਬਾਰੇ ਜਾਣਕਾਰੀ ਹਾਸਲ ਕੀਤੀ | ਅੰਤ ਵਿਚ ਭਾਗੀਦਾਰਾਂ ਨੂੰ ਪ੍ਰਮਾਣ-ਪੱਤਰ ਵੰਡ ਕੇ ਕਾਰਜਕ੍ਰਮ ਦਾ ਸਮਾਪਨ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ 10 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸੰਸਥਾ ਬੱਲ੍ਹੋ ਵਿਖੇ ਵਿਦਾਇਗੀ ਸਮਾਗਮ
Ad Position 24