ਭੀਖੀ, 22 ਫਰਵਰੀ (ਬਲਕਾਰ ਸਿੰਘ ਸਹੋਤਾ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਇਕਾਈ ਵਲੋਂ ਸਥਾਨਕ ਸ੍ਰੀ ਹਨੂਮਾਨ ਮੰਦਿਰ ਵਿਖੇ ਪਾਰਟੀ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਦਾ ਸਨਮਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਧੜੇਬੰਦੀ ਤੋਂ ਉੱਪਰ ਉੱਠ ਇੱਕਜੁੱਟਤਾ ਨਾਲ ਕੰਮ ਕਰਨ ਦੀ ਲੋੜ ਹੈ ਤਾਂ ਜੋ ਦੇਸ਼ 'ਚ ਫ਼ਿਰਕੂ ਅਤੇ ਸੰਪਰਦਾਇਕਤਾ ਫੈਲਾ ਰਹੀ ਭਾਜਪਾ ਨੂੰ ਰੋਕਿਆ ਜਾ ਸਕੇ | ਉਨ੍ਹਾਂ ਕਿਹਾ ਕਿ ਹਰ ਕਾਂਗਰਸੀ ਵਰਕਰ ਦੀ ਆਤਮਾ 'ਚ ਭਾਰਤ ਵਸਿਆ ਹੋਇਆ ਹੈ | ਦੇਸ਼ ਵਿਦਵਤਾਪੂਰਨ ਹੋਣ ਦੇ ਬਾਵਜੂਦ ਵੀ ਪੂਰਨ ਇੱਕਜੁੱਟ ਅਤੇ ਭਾਈਚਾਰਕ ਸਦਭਾਵਨਾ ਵਾਲਾ ਹੈ ਪ੍ਰੰਤੂ ਭਾਜਪਾ ਪਿਛਲੇ 20 ਸਾਲਾਂ ਤੋਂ ਲਗਾਤਾਰ ਦੇਸ਼ ਨੂੰ ਸਮਾਜ, ਕੌਮ, ਜਾਤੀ ਅਤੇ ਇਲਾਕਾਵਾਦ 'ਚ ਵੰਡਣ 'ਤੇ ਤੁਲੀ ਹੋਈ ਹੈ, ਜਿਸ ਨਾਲ ਕੌਮਾਂਤਰੀ ਪੱਧਰ 'ਤੇ ਦੇਸ਼ ਦੇ ਸਨਮਾਨ ਨੂੰ ਠੇਸ ਪੁੱਜੀ ਹੈ | ਉਨ੍ਹਾਂ ਕਿਹਾ ਕਿ ਸਮੂਹ ਕਾਂਗਰਸੀ ਆਗੂ ਅਤੇ ਵਰਕਰ ਸੂਬਾ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਦੀ ਅਗਵਾਈ ਹੇਠ ਇੱਕਜੁੱਟ ਹਨ ਅਤੇ ਸੂਬੇ 'ਚੋਂ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਖਹਿੜਾ ਛੁਡਾਉਣ ਲਈ ਤਤਪਰਤਾ ਨਾਲ ਕੰਮ ਕਰ ਰਹੇ ਹਨ | ਇਸ ਦੌਰਾਨ ਉਨ੍ਹਾਂ ਰਾਹੁਲ ਗਾਂਧੀ ਦੀ ਪ੍ਰਧਾਨਗੀ ਹੇਠ 28 ਫਰਵਰੀ ਨੂੰ ਬਰਨਾਲਾ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ਲਈ ਵਰਕਰਾਂ ਦੀ ਡਿਊਟੀਆਂ ਵੀ ਲਗਾਈਆਂ | ਇਸ ਮੌਕੇ ਬਲਕੌਰ ਸਿੰਘ ਮੂਸੇਵਾਲਾ, ਸਾਬਕਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਗੁਰਪ੍ਰੀਤ ਸਿੰਘ ਵਿੱਕੀ, ਚਮਕੌਰ ਸਿੰਘ ਮੂਸੇਵਾਲਾ, ਕਿਸਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਰਿਸ਼ੀ ਖੀਵਾ, ਨਗਰ ਪੰਚਾਇਤ ਭੀਖੀ ਦੇ ਸਾਬਕਾ ਪ੍ਰਧਾਨ ਵਿਨੋਦ ਸਿੰਗਲਾ, ਲਾਜਪਤ ਰਾਏ ਸ਼ਰਮਾ, ਐਡਵੋਕੇਟ ਮਨੋਜ ਸਿੰਗਲਾ ਰੌਕੀ, ਸੰਦੀਪ ਮਹਿਤਾ, ਬੀਰਇੰਦਰ ਸਿੰਘ ਧਾਲੀਵਾਲ, ਇੰਦਰਜੀਤ ਰਿਖੀ, ਧੰਨਾ ਸਿੰਘ ਸਮਾਓਾ, ਜਸਵੰਤ ਸਿੰਘ ਮੱਤੀ, ਡਾ. ਸੁਲਤਾਨ ਸ਼ਾਹ, ਧਰਮਵੀਰ ਮਿੰਟਾ, ਮੱਖਣ ਹਾਜੀ, ਰਣਜੀਤ ਸਿੰਘ ਮੋਹਰ ਸਿੰਘ ਵਾਲਾ, ਹਰਬੰਸ ਬਾਂਸਲ, ਰਜਿੰਦਰ ਮਿੱਠੂ ਠੇਕੇਦਾਰ, ਨਰਿੰਦਰ ਜਿੰਦਲ ਡੀਸੀ, ਜਸਵੰਤ ਸ਼ਰਮਾ, ਵਿਕਾਸ ਸ਼ਰਮਾ ਵਿੱਕੀ, ਬਲਵੰਤ ਗੁਗਨੀ, ਸਾਬਕਾ ਕੌਂਸਲਰ ਇੰਦਰਜੀਤ ਸਿੰਘ, ਚਰਨਜੀਤ ਸਿੰਘ ਭੱਠਲ, ਸੁਖਦੇਵ ਮਹੰਤ ਆਦਿ ਹਾਜ਼ਰ ਸਨ |
ਦੇਸ਼ ਭਗਤੀ ਹਰ ਕਾਂਗਰਸੀ ਵਰਕਰ ਦੀ ਆਤਮਾ 'ਚ ਵਸੀ-ਕੁਲਵੰਤ ਰਾਏ ਸਿੰਗਲਾ
ਅਜੀਤ ਡੈਸਕ
23-02-2026