ਝੁਨੀਰ 26 ਫ਼ਰਵਰੀ (ਸੰਜੀਵ ਸਿੰਗਲਾ)-ਰੈਪਿਡ ਐਕਸ਼ਨ ਫੋਰਸ ਵਲੋਂ ਪ੍ਰੇਮ ਚੰਦ ਯਾਦਵ ਸਹਾਇਕ ਕਮਾਡੈਂਟ ਦੀ ਅਗਵਾਈ ਹੇਠ ਸ਼ਹਿਰ ਥਾਣਾ ਝੁਨੀਰ ਦੇ ਖੇਤਰਾਂ 'ਚ ਫਲੈਗ ਮਾਰਚ ਕੱਢਿਆ | ਥਾਣਾ ਮੁਖੀ ਇੰਸਪੈਕਟਰ ਵਿਕਰਮਜੀਤ ਸਿੰਘ ਤੇ ਬਲਵੀਰ ਸਿੰਘ ਨੇ ਦੱਸਿਆ ਕਿ ਰੈਪਿਡ ਐਕਸ਼ਨ ਫੋਰਸ ਦੀ ਟੀਮ ਤੇ ਪੁਲਿਸ ਨੇ ਮਿਲਜੁਲ ਕੇ ਸੰਵੇਦਨਸ਼ੀਲ ਇਲਾਕਿਆਂ ਦਾ ਦੌਰਾ ਕਰਨ ਤੋਂ ਇਲਾਵਾ ਥਾਣਾ ਖੇਤਰ ਬਾਰੇ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਇੰਸਪੈਕਟਰ ਦੇਵਕਰਨ ਮੀਣਾ, ਉਪ ਇੰਸਪੈਕਟਰ ਹੰਨੀ ਗੋੜ, ਉਪ ਇੰਸਪੈਕਟਰ ਪਵਨ ਕੁਮਾਰ ਅਤੇ ਸ਼ਹਿਰ ਥਾਣਾ ਪ੍ਰਭਾਰੀ ਇੰਸਪੈਕਟਰ ਪੁਸ਼ਪੇਂਦਰ ਕੌਰ ਆਦਿ ਹਾਜ਼ਰ ਸਨ |