22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਬਰਨਾਲਾ ਦੀ 'ਮਨਰੇਗਾ ਬਚਾਓ' ਰੈਲੀ ਸੰਬੰਧੀ ਕਾਂਗਰਸ ਪਾਰਟੀ ਵਲੋਂ ਬੋਹਾ 'ਚ ਇਕੱਠ

Ad Position 21
No active advertisement
ਅਜੀਤ ਡੈਸਕ 27-02-2026
ਬੋਹਾ, 26 ਫਰਵਰੀ (ਰਮੇਸ਼ ਤਾਂਗੜੀ)-ਕਸਬਾ ਬੋਹਾ ਵਿਖੇ ਕਾਂਗਰਸ ਪਾਰਟੀ ਵਲੋਂ ਇਕੱਠ ਕਰ ਕੇ ਪਾਰਟੀ ਦੀ 28 ਫਰਵਰੀ ਨੂੰ ਬਰਨਾਲਾ ਸ਼ਹਿਰ 'ਚ ਹੋਣ ਵਾਲੀ ਮਨਰੇਗਾ ਬਚਾਓ ਰੈਲੀ ਸੰਬੰਧੀ ਤਿਆਰੀਆਂ ਕੀਤੀਆਂ ਗਈਆਂ | ਕਾਂਗਰਸ ਆਗੂ ਨਵੀਨ ਕੁਮਾਰ ਕਾਲਾ ਦੀ ਦੇਖ-ਰੇਖ 'ਚ ਹੋਈ ਬੈਠਕ 'ਚ ਗੁਰਕੀਰਤ ਸਿੰਘ ਕੋਟਲੀ, ਕੁਲਵੰਤ ਰਾਏ ਸਿੰਗਲਾ ਕਾਂਗਰਸ ਜ਼ਿਲ੍ਹਾ ਪ੍ਰਧਾਨ ਮਾਨਸਾ, ਸੱਤਪਾਲ ਸਿੰਘ ਮੂਲੇਵਾਲਾ, ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਐਡਵੋਕੇਟ ਜੱਸ ਬਜੋਆਣਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਿੰਗਲਾ ਨੇ ਰੈਲੀ ਬਾਰੇ ਬੋਲਦਿਆਂ ਕਿਹਾ ਕਿ ਇਸ ਰੈਲੀ 'ਚ ਮਨਰੇਗਾ ਮਜ਼ਦੂਰਾਂ ਦੇ ਹੱਕ 'ਚ ਕਾਂਗਰਸ ਪਾਰਟੀ ਵਲੋਂ ਡਟ ਕੇ ਆਵਾਜ਼ ਬੁਲੰਦ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਰੈਲੀ 'ਚ ਪਾਰਟੀ ਦੇ ਸੂਬਾਈ ਤੇ ਕੌਮੀ ਪੱਧਰ ਦੇ ਆਗੂ ਪਹੁੰਚ ਰਹੇ ਹਨ | ਉਨ੍ਹਾਂ ਕਿਹਾ ਕਿ ਦੇਸ਼ ਦੇ ਮਜ਼ਦੂਰਾਂ ਨੂੰ ਰੋਜ਼ਗਾਰ ਦੇਣ ਲਈ ਇਹ ਮਨਰੇਗਾ ਯੋਜਨਾ ਕਾਂਗਰਸ ਪਾਰਟੀ ਵਲੋਂ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਪਿੰਡਾਂ ਦੀਆਂ ਪੰਚਾਇਤਾਂ ਰਾਹੀਂ ਮਜ਼ਦੂਰਾਂ ਨੂੰ ਵੱਡੇ ਪੱਧਰ 'ਤੇ ਕੰਮ ਦਿੱਤਾ ਅਤੇ ਪਿੰਡਾਂ ਦਾ ਵੱਡੇ ਪੱਧਰ 'ਤੇ ਵਿਕਾਸ ਹੋਇਆ | ਪ੍ਰਦੀਪ ਬਿੱਟੂ ਬੋਹਾ ਨੇ ਦੱਸਿਆ ਕਿ 28 ਦੀ ਕਾਂਗਰਸ ਰੈਲੀ ਲਈ ਗੁਰਕੀਰਤ ਸਿੰਘ ਕੋਟਲੀ ਤੇ ਐਡਵੋਕੇਟ ਜੱਸ ਬਜੋਆਣਾ ਨੂੰ ਇੰਚਾਰਜ ਥਾਪਿਆ ਗਿਆ ਹੈ | ਬਲਾਕ ਤੇ ਜ਼ਿਲ੍ਹਾ ਪੱਧਰ ਤੋਂ ਵਰਕਰਾਂ ਦੇ ਜਾਣ ਲਈ ਸਾਧਨਾਂ ਦਾ ਪ੍ਰਬੰਧ ਕੀਤਾ ਗਿਆ ਹੈ | ਇਸ ਮੌਕੇ ਹਰਬੰਸ ਸਿੰਘ ਖਿੱਪਲ, ਪ੍ਰਸ਼ਾਂਤ ਕੁਮਾਰ ਵਾਟਸ, ਸੁਰਿੰਦਰ ਕੁਮਾਰ ਸਾਬਕਾ ਸਰਪੰਚ ਭੀਮੜਾ, ਬਲਜਿੰਦਰ ਸਿੰਘ ਮੈਂਬਰ, ਵਿਜੇ ਪੱਟੀ ਵਾਲਾ, ਹਰਪ੍ਰੀਤ ਸਿੰਘ ਪਿਆਰੀ, ਲਛਮਣ ਸਿੰਘ ਗੰਢੂ, ਗੁਰਮੀਤ ਜੀਤੂ ਉੱਡਤ, ਪ੍ਰਦੀਪ ਚਹਿਲ ਕੋਲਕਾਤਾ, ਸ਼ਿੰਗਾਰਾ ਸਿੰਘ, ਕਰਨੈਲ ਸਿੰਘ ਪ੍ਰਧਾਨ, ਗੁਰਜੀਤ ਸਿੰਘ ਫ਼ੌਜੀ, ਬਿਧਨ ਦੱਤ,
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਲੜਕੀਆਂ ਦੀਆਂ ਵਿਦਿਆਰਥਣਾਂ ਨੇ ਮਾਤ ਭਾਸ਼ਾ ਦਿਵਸ 'ਤੇ ਕਰਵਾਏ ਮੁਕਾਬਲਿਆਂ 'ਚ ਮਾਰੀਆਂ ਮੱਲਾਂ <br/> ਅਗਲੀ ਖ਼ਬਰ ਬੀ. ਐਨ. ਗੁਰੂਕੁਲ ਸਕੂਲ ਬੁਢਲਾਡਾ ਦਾ ਸਾਲਾਨਾ ਸਮਾਰੋਹ ਯਾਦਗਾਰੀ ਹੋ ਨਿੱਬੜਿਆ
Ad Position 24