28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਜੰਗਲਾਤ ਵਿਭਾਗ ਵਰਕਰ ਯੂਨੀਅਨ ਦਾ ਵਫ਼ਦ ਵਣ ਮੰਡਲ ਅਫ਼ਸਰ ਨੂੰ ਮਿਲਿਆ <br/>

Ad Position 21
No active advertisement
ਅਜੀਤ ਡੈਸਕ 28-02-2026
ਮਾਨਸਾ, 27 ਫਰਵਰੀ (ਸ. ਰਿ.)- ਜੰਗਲਾਤ ਵਿਭਾਗ ਫ਼ੀਲਡ ਵਰਕਰ ਯੂਨੀਅਨ ਦਾ ਵਫ਼ਦ ਬਕਾਇਆ ਤਨਖ਼ਾਹਾਂ ਦੇਣ, ਸੀਨੀਅਰਤਾ ਸੂਚੀ ਸੋਧਣ, 60 ਸਾਲ ਦੀ ਉਮਰ ਪੂਰੀ ਕਰ ਚੁੱਕੇ ਵਰਕਰਾਂ ਨੂੰ ਕੰਮ 'ਤੇ ਰੱਖਣ, ਵਰਕਰਾਂ ਨੂੰ ਲੋੜੀਂਦੇ ਸੰਦ, ਵਰਦੀਆਂ ਤੇ ਬੂਟ ਮੁਹੱਈਆ ਕਰਵਾਉਣ ਆਦਿ ਮੰਗਾਂ ਸਬੰਧੀ ਵਣ ਮੰਡਲ ਅਫ਼ਸਰ ਨੂੰ ਮਿਲਿਆ | ਏਟਕ ਦੇ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਵਣ ਵਰਕਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਅਤੇ ਵਣ ਵਰਕਰਾਂ ਨੂੰ ਪੱਕੇ ਕਰਨ ਦੀ ਥਾਂ 40-45 ਸਾਲਾਂ ਤੋਂ ਕੰਮ ਕਰਦੇ ਵਰਕਰਾਂ ਨੂੰ ਜਬਰੀ ਘਰਾਂ ਨੂੰ ਤੋਰਿਆ ਜਾ ਰਿਹਾ ਹੈ | ਇਸ ਮੌਕੇ ਸੁਖਦੇਵ ਸਿੰਘ ਦਲੇਲਵਾਲਾ, ਮੱਖਣ ਸਿੰਘ ਰਾਮਾਨੰਦੀ, ਜਸਪਾਲ ਸਿੰਘ ਧਿੰਗੜ, ਕੇਵਲ ਸਿੰਘ ਚਾਹਿਲਾਂਵਾਲਾ, ਜਗਤਾਰ ਸਿੰਘ ਬੋਹਾ, ਗੁਰਦੀਪ ਸਿੰਘ ਮਾਨ ਚੱਕਭਾਈਕੇ, ਬੁੱਧ ਸਿੰਘ ਬੀਰੋਕੇ, ਉਮ ਪ੍ਰਕਾਸ਼ ਨੰਗਲ, ਲੀਲਾ ਸਿੰਘ ਖੋਖਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਪ੍ਰੀਖਿਆ ਦੇ ਮੱਦੇਨਜ਼ਰ ਪਾਬੰਦੀ ਦਾ ਹੁਕਮ ਜਾਰੀ <br/> ਅਗਲੀ ਖ਼ਬਰ ਇੰਜੀਨੀਅਰਜ਼ ਆਈ.ਟੀ.ਆਈ. ਮਾਨਸਾ ਕੈਂਚੀਆਂ ਤੇ ਭੈਣੀਬਾਘਾ ਵਲੋਂ ਪਲੇਸਮੈਂਟ ਕੈਂਪ ਲਗਾਇਆ <br/>
Ad Position 24