04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਖੇਤੀਬਾੜੀ ਵਿਭਾਗ ਵਲੋਂ ਕੀਟਨਾਸ਼ਕ ਅਤੇ ਖਾਦ ਵਿਕ੍ਰੇਤਾਵਾਂ ਦੇ ਗੁਦਾਮਾਂ ਦੀ ਕੀਤੀ ਜਾਂਚ

Ad Position 21
repet_subhas-goyals [Copy P29]
ਅਜੀਤ ਡੈਸਕ 03-03-2026
ਬੁਢਲਾਡਾ, 2 ਮਾਰਚ (ਸਵਰਨ ਸਿੰਘ ਰਾਹੀ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬੁਢਲਾਡਾ ਦੀ ਟੀਮ ਵਲੋਂ ਸਥਾਨਕ ਸ਼ਹਿਰ ਦੇ ਕੀਟਨਾਸ਼ਕ ਅਤੇ ਖਾਦ ਵਿਕ੍ਰੇਤਾਵਾਂ ਦੀਆਂ ਦੁਕਾਨਾਂ ਅਤੇ ਗੁਦਾਮਾਂ ਦੀ ਜਾਂਚ ਕੀਤੀ ਗਈ | ਖੇਤੀਬਾੜੀ ਵਿਕਾਸ ਅਫ਼ਸਰ ਬੁਢਲਾਡਾ ਡਾ. ਜਰਮਨਜੋਤ ਸਿੰਘ ਚਹਿਲ ਨੇ ਦੱਸਿਆ ਕਿ ਕਿਸਾਨਾਂ ਨੂੰ ਮਿਆਰੀ ਕੀਟਨਾਸ਼ਕ/ਨਦੀਨਨਾਸ਼ਕ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਵਿਭਾਗੀ ਹਦਾਇਤਾਂ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਅੰਦਰ ਜਾਰੀ ਚੈਕਿੰਗ ਦੌਰਾਨ ਬੁਢਲਾਡਾ ਸ਼ਹਿਰ ਦੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਕਿਸਾਨ ਨੂੰ ਖੇਤੀ ਸਮੱਗਰੀ ਦੇਣ ਸਮੇਂ ਪੱਕਾ ਬਿੱਲ, ਜਿਸ ਉੱਪਰ ਬੈਚ ਨੰਬਰ, ਲਾਟ ਨੰਬਰ ਆਦਿ ਦੇਣਾ ਯਕੀਨੀ ਬਣਾਇਆ ਜਾਵੇ | ਉਨ੍ਹਾਂ ਕਿਹਾ ਕਿ ਵਿਕਰੇਤਾ ਦੀ ਦੁਕਾਨ ਦੇ ਬਾਹਰ ਸਟਾਕ ਬੋਰਡ ਤੋਂ ਇਲਾਵਾ ਸਟਾਕ ਰਜਿਸਟਰ ਅਤੇ ਅਥਾਰਿਟੀ ਲੈਟਰ ਸਬੰਧੀ ਮੁਕੰਮਲ ਰਿਕਾਰਡ ਰੱਖਿਆ ਜਾਵੇ ਤਾਂ ਜੋ ਜਾਂਚ ਮੌਕੇ ਵਿਭਾਗ ਨੂੰ ਕੋਈ ਮੁਸ਼ਕਿਲ ਨਾ ਆਵੇ | ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਗੁਰਵੀਰ ਸਿੰਘ, ਸਹਾਇਕ ਸਬ ਇੰਸਪੈਕਟਰ ਜਗਨਨਾਥ, ਪੈਸਟੀਸਾਈਡ ਯੂਨੀਅਨ ਦੇ ਰਾਜ ਕੁਮਾਰ ਬੋੜਾਵਾਲੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਮੁਲਾਜ਼ਮਾਂ 8 ਨੂੰ ਘੇਰਨਗੀਆਂ ਪੰਜਾਬ ਵਿਧਾਨ ਸਭਾ ਅਗਲੀ ਖ਼ਬਰ ਸਹਿਕਾਰੀ ਸਭਾ ਪੇਰੋਂ ਦੀ ਸਰਬਸੰਮਤੀ ਨਾਲ ਚੋਣ ਹੋਈ
Ad Position 24