ਮਾਨਸਾ, 2 ਮਾਰਚ (ਸ.ਰਿ.)-ਬੀਤੇ ਦਿਨ ਫ਼ਰੀਦਕੋਟ ਵਿਖੇ ਹੋਈ ਪੰਜਾਬ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ 'ਚ ਪਿਉ-ਪੁੱਤ ਦੀ ਜੋੜੀ ਨੇ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਜ਼ਿਲੇ੍ਹ ਦਾ ਨਾਂਅ ਰੌਸ਼ਨ ਕੀਤਾ ਹੈ | 80 ਸਾਲਾਂ ਦੇ ਕਾਕਾ ਸਿੰਘ ਉੱਭਾ ਨੇ 5000 ਮੀਟਰ ਪੈਦਲ ਚਾਲ 'ਚ ਚਾਂਦੀ ਅਤੇ ਸ਼ਾਟ-ਪੁੱਟ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਉੱਥੇ ਉਨ੍ਹਾਂ ਦੇ ਪੁੱਤਰ ਅਧਿਆਪਕ ਇਕਬਾਲ ਸਿੰਘ ਸੰਧੂ ਉੱਭਾ ਵੀ 5000 ਮੀਟਰ ਪੈਦਲ ਚਾਲ 'ਚ ਦੂਜੇ ਸਥਾਨ 'ਤੇ ਰਹੇ | ਉਨ੍ਹਾਂ ਨੈਸ਼ਨਲ ਖੇਡਾਂ 'ਚ ਭਾਗ ਲੈਣ ਲਈ ਵੀ ਕੁਆਲੀਫ਼ਾਈ ਕੀਤਾ ਹੈ |