ਸਰਦੂਲਗੜ੍ਹ/ਝੁਨੀਰ, 2 ਮਾਰਚ (ਜੀ.ਐਮ. ਅਰੋੜਾ/ਸੰਜੀਵ ਸਿੰਗਲਾ)- ਸ਼ੋ੍ਰਮਣੀ ਅਕਾਲੀ ਦਲ ਵਲੋਂ 'ਪੰਜਾਬ ਬਚਾਓ ਰੈਲੀ' ਮਿਸ਼ਨ ਤਹਿਤ ਕੀਤੀਆਂ ਜਾ ਰਹੀਆਂ ਲੜੀਵਾਰ ਰੈਲੀਆਂ ਤਹਿਤ 4 ਮਾਰਚ ਨੂੰ ਅਨਾਜ ਮੰਡੀ ਝੁਨੀਰ ਵਿਖੇ ਹਲਕਾ ਸਰਦੂਲਗੜ੍ਹ ਦੀ ਰੈਲੀ ਕੀਤੀ ਜਾਵੇਗੀ | ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ, ਬਲਵਿੰਦਰ ਸਿੰਘ ਭੂੰਦੜ ਸਕੱਤਰ ਜਨਰਲ ਸੰਬੋਧਨ ਕਰਨਗੇ | ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਸੋਢੀ ਨੇ ਦਾਅਵਾ ਕੀਤਾ ਕਿ ਵਰਕਰਾਂ 'ਚ ਰੈਲੀ ਪ੍ਰਤੀ ਵੱਡਾ ਉਤਸ਼ਾਹ ਹੈ | ਉਨ੍ਹਾਂ ਕਿਹਾ ਕਿ ਰੈਲੀ ਨੂੰ ਕਾਮਯਾਬ ਬਣਾਉਣ ਲਈ ਵੱਧ ਤੋਂ ਵੱਧ ਗਿਣਤੀ 'ਚ ਸਾਥੀਆਂ ਸਮੇਤ ਪਹੁੰਚ ਕੇ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ |