ਸਰਦੂਲਗੜ੍ਹ, 5 ਮਾਰਚ (ਜੀ.ਐਮ.ਅਰੋੜਾ)-ਮਾਨਸਾ ਪੁਲਿਸ ਨੇ ਸਰਦੂਲਗੜ੍ਹ ਵਿਖੇ ਹੋਏ ਦੋਹਰੇ ਕਤਲ ਦੇ ਮਾਮਲੇ ਨੂੰ ਸੁਲਝਾ ਲਿਆ ਹੈ | ਗੁਆਂਢੀ ਹੀ ਕਾਤਲ ਨਿਕਲਿਆ ਹੈ | ਜ਼ਿਕਰਯੋਗ ਹੈ ਕਿ ਲੰਘੀ 27 ਫਰਵਰੀ ਸਥਾਨਕ ਸ਼ਹਿਰ ਦੇ ਸ਼ੈਲਰ ਰੋਡ 'ਤੇ ਫਾਰਮ ਹਾਊਸ ਦੇ ਮਾਲਕ ਜਸਵੀਰ ਕੁਮਾਰ ਕਾਕਾ ਪੁੱਤਰ ਭਗਵਾਨ ਦਾਸ ਵਾਸੀ ਸਰਦੂਲਗੜ੍ਹ ਅਤੇ ਮਾਲੀ ਬਲਦੇਵ ਸਿੰਘ ਪੱੁਤਰ ਤੇਜਾ ਸਿੰਘ ਵਾਸੀ ਮੀਰਪੁਰ ਖ਼ੁਰਦ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ | ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ | ਮਨਮੋਹਨ ਸਿੰਘ ਅÏਲਖ ਐੱਸ. ਪੀ. (ਡੀ.) ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਲੈ ਕੇ ਮਨਜੀਤ ਸਿੰਘ ਡੀ.ਐੱਸ.ਪੀ. ਸਰਦੂਲਗੜ੍ਹ, ਜਸਵਿੰਦਰ ਸਿੰਘ ਡੀ.ਐੱਸ.ਪੀ. (ਡੀ.) ਮਾਨਸਾ ਦੀ ਦੇਖ ਰੇਖ ਹੇਠ ਟੀਮਾਂ ਦਾ ਗਠਨ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਵਿਗਿਆਨਿਕ ਤਰੀਕੇ ਨਾਲ ਤਫ਼ਤੀਸ਼ ਦੇ ਚੱਲਦਿਆਂ ਗੁਰਪ੍ਰੀਤ ਸਿੰਘ ਉਰਫ਼ ਨਿਉਲਾ (35) ਪੁੱਤਰ ਘੋਨਾ ਸਿੰਘ ਵਾਸੀ ਸਰਦੂਲਗੜ੍ਹ ਨੂੰ ਨਾਮਜ਼ਦ ਕਰ ਕੇ ਗਿ੍ਫ਼ਤਾਰ ਕੀਤਾ ਗਿਆ | ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਗੁਰਪ੍ਰੀਤ ਸਿੰਘ ਦਾ ਪਿਤਾ ਘੋਨਾ ਸਿੰਘ ਅਕਸਰ ਹੀ ਮਿ੍ਤਕ ਜਸਵੀਰ ਕੁਮਾਰ ਉਰਫ਼ ਕਾਕਾ ਕੋਲ ਚਲਾ ਜਾਂਦਾ ਸੀ ਤਾਂ ਕੁਝ ਅਰਸੇ ਬਾਅਦ ਹੀ ਉਸ ਦੇ ਪਿਤਾ ਦੀ ਕਿਸੇ ਕਾਰਨ ਮੌਤ ਹੋ ਗਈ | ਦੋਸ਼ੀ ਨੂੰ ਸ਼ੱਕ ਸੀ ਜਸਵੀਰ ਕੁਮਾਰ ਉਰਫ਼ ਕਾਕਾ ਨੇ ਹੀ ਉਸ ਦੇ ਪਿਤਾ ਨੂੰ ਜ਼ਹਿਰੀਲੀ ਚੀਜ਼ ਪਿਲਾਈ ਸੀ, ਜਿਸ ਕਰ ਕੇ ਉਹ ਬਿਮਾਰੀ 'ਚ ਗ੍ਰਸਤ ਹੋ ਕੇ ਮੌਤ ਦੇ ਮੂੰਹ ਜਾ ਪਿਆ | ਇਸ ਦੇ ਨਾਲ ਹੀ ਜ਼ਹਿਰ ਪਾਉਣ ਕਰ ਕੇ ਉਸ ਦੇ ਪਾਲਤੂ ਕੁੱਤੇ ਦੀ ਮੌਤ ਹੋ ਗਈ ਸੀ, ਜਿਸ ਕਰ ਕੇ ਉਸ ਦਾ ਸ਼ੱਕ ਹੋਰ ਵਧ ਗਿਆ | ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਨੇ ਦੋਸ਼ ਕਬੂਲਿਆ ਹੈ, ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ