ਸਰਦੂਲਗੜ੍ਹ, 5 ਮਾਰਚ (ਜੀ.ਐਮ.ਅਰੋੜਾ)- ਨੇੜਲੇ ਪਿੰਡ ਜਟਾਣਾ ਕਲਾਂ ਵਿਖੇ ਡੀ. ਸੀ. ਯੂ. ਮਾਨਸਾ ਵਲੋਂ ਖੇਤੀਬਾੜੀ ਸਭਾ ਲਿਮਟਿਡ ਜਟਾਣਾ ਕਲਾਂ ਵਿਖੇ ਗੁਰਮੀਤ ਸਿੰਘ ਗਾਗੋਵਾਲ ਅਤੇ ਸੋਨੰੂ ਮਹਾਜਨ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਮਾਨਸਾ ਦੀ ਰਹਿਨੁਮਾਈ ਹੇਠ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿਚ ਬੈਂਕ ਦੇ ਖਾਤਾ ਧਾਰਕਾਂ ਨੇ ਵੱਧ ਚੜ ਕੇ ਸ਼ਮੂਲੀਅਤ ਕੀਤੀ | ਸੁਖਵਿੰਦਰ ਸਿੰਘ ਬਰਾਂਚ ਮੈਨੇਜਰ ਅਤੇ ਯਾਦਵਿੰਦਰ ਸਿੰਘ ਹੇਮਰਾਜ ਨੇ ਬੈਂਕ ਦੀਆਂ ਸਕੀਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਗੁਰਮੀਤ ਸਿੰਘ ਗਾਗੋਵਾਲ ਮੈਨੇਜਰ ਨੇ ਮੰਚ ਦਾ ਸੰਚਾਲਨ ਕਰਦੇ ਹੋਏ ਸਹਿਕਾਰੀ ਲਹਿਰ, ਸਹਿਕਾਰਤਾ ਦੇ ਸਿਧਾਂਤ, ਸਭਾਵਾਂ ਨਾਲ ਲੈਣ ਦੇਣ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪਰਵਾਨਾ ਸਿੰਘ, ਕੁਲਵਿੰਦਰ ਸਿੰਘ, ਹਰਬੰਸ ਸਿੰਘ, ਜਸਵੀਰ ਸਿੰਘ, ਗੁਰਦੀਪ ਸਿੰਘ, ਜਨਕ ਸਿੰਘ ਆਦਿ ਹਾਜ਼ਰ ਸਨ |