28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਜ਼ਿਲ੍ਹੇ ਭਰ 'ਚ ਧੂਮਧਾਮ ਨਾਲ ਮਨਾਇਆ ਹੋਲੀ ਦਾ ਤਿਉਹਾਰ, ਖੂਬ ਉਡਿਆ 'ਗੁਲਾਲ' <br/>

Ad Position 21
No active advertisement
ਅਜੀਤ ਡੈਸਕ 06-03-2026
ਸ਼ਹਿਰ 'ਚ ਹੁੜਦੁੰਗ ਮਚਾਉਣ ਵਾਲਿਆਂ ਦੀ ਪੁਲਿਸ ਨੇ ਭੁਗਤ ਸੰਵਾਰੀ, ਹਥਿਆਰ ਲੈ ਕੇ ਘੁੰਮਣ ਵਾਲੇ ਚੜੇ੍ਹ ਪੁਲਿਸ ਦੇ ਹੱਥੇ


ਬਠਿੰਡਾ, 5 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹੇ ਭਰ ਵਿਚ ਹੋਲੀ ਦਾ ਤਿਉਹਾਰ ਦਾ ਧੂਮਧਾਮ ਨਾਲ ਮਨਾਇਆ ਗਿਆ ਤੇ ਲੋਕਾਂ ਵਲੋਂ ਖੂਬ ਗੁਲਾਲ ਉਡਾਏ ਗਏ ਤੇ ਅÏਰਤਾਂ. ਮਰਦਾਂ, ਨੌਜਵਾਨਾਂ ਤੇ ਬੱਚਿਆਂ ਵਲੋਂ ਇਕ-ਦੂਜੇ ਦੇ ਰੰਗ ਲਗਾ ਕੇ ਖੁਸ਼ੀ ਦਾ ਆਨੰਦ ਮਾਣਿਆ ਗਿਆ | ਇਸ ਦੌਰਾਨ ਰੰਗਾਂ ਦੀਆਂ ਦੁਕਾਨਾਂ 'ਤੇ ਲੋਕਾਂ ਦੀ ਖੂਬ ਦੇਖਣ ਨੂੰ ਮਿਲੀ ਤੇ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੇ ਰੰਗਾਂ ਸਮੇਤ ਪਿਚਕਾਰੀਆਂ ਆਦਿ ਦੀ ਵੱਡੀ ਪੱਧਰ 'ਤੇ ਖਰੀਦੋ-ਫਰੋਖਤ ਕੀਤੀ | ਦਿਨ ਚੜਦੇ ਹੀ ਕਈ ਪਰਿਵਾਰਾਂ ਨੇ ਇਕ-ਦੂਜੇ ਦੇ ਘਰ ਜਾਂ ਖੁਲ੍ਹੀਆਂ ਥਾਵਾਂ 'ਤੇ ਇਕੱਤਰ ਹੋ ਕੇ ਸਾਂਝੇ ਤੌਰ 'ਤੇ ਰੰਗ ਖੇਡਦੇ ਹੋਏ ਹੋਲੀ ਦਾ ਆਨੰਦ ਮਾਣਿਆ, ਉੱਥੇ ਨੌਜਵਾਨਾਂ ਨੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਾਫਲਿਆਂ ਦੇ ਰੂਪ ਗਲੀ-ਮੁਹੱਲੇ ਵਿਚ ਗੁਲਾਲ ਉਡਾਇਆ | ਪਿੰਡਾਂ ਅਤੇ ਸ਼ਹਿਰਾਂ ਵਿਚ ਹੋਲੀ ਦੀ ਚਹਿਲ-ਪਹਿਲ ਰਹੀ | ਇਸ ਦੌਰਾਨ ਬਠਿੰਡਾ ਦੇ ਅਜੀਤ ਰੋਡ 'ਤੇ ਵੱਡੀ ਗਿਣਤੀ ਨੌਜਵਾਨਾਂ ਵਲੋਂ ਇਕੱਤਰ ਹੋ ਕੇ ਹੋਲੀ ਖੇਡਦਿਆਂ ਹੁੜਦੰਗ ਮਚਾਇਆ ਗਿਆ, ਜਿਸ ਦਾ ਪਤਾ ਲਗਦਿਆਂ ਹੀ ਪੁਲਿਸ ਨੇ ਇੰਨ੍ਹਾਂ ਨੌਜਵਾਨਾਂ ਨੂੰ ਖਦੇੜਣ ਲਈ ਅਜੀਤ ਰੋਡ ਦੀਆਂ ਗਲੀਆਂ 'ਚ ਧਾਵਾ ਬੋਲਿਆ ਤੇ ਡੰਡਾ ਵਰਾਉਂਦੇ ਹੋਏ ਹੱੁਲੜਬਾਜਾਂ ਦੀ ਦੌੜ ਲਗਵਾਈ | ਇਸੇ ਤਰ੍ਹਾਂ ਅਜੀਤ ਰੋਡ 'ਤੇ ਕੁਝ ਨੌਜਵਾਨਾਂ ਵਲੋਂ ਕੁਝ ਕੁੜੀਆਂ ਦੇ ਧੱਕੇ ਨਾਲ ਰੰਗ ਲਗਾਉਣ ਦਾ ਮਾਮਲਾ ਵੀ ਸਾਹਮਣੇ ਆਇਆ, ਜਿਸ ਨੂੰ ਲੈ ਕੇ ਮਾਹੌਲ ਕਾਫ਼ੀ ਭੱਖ ਗਿਆ ਤੇ ਕੁੜੀਆਂ ਵਲੋਂ ਸਬੰਧਿਤ ਮੁੰਡਿਆਂ ਦੀ ਭੁਗਤ ਸੰਵਾਰੀ ਗਈ ਤੇ ਰਾਹਗੀਰਾਂ ਨੇ ਵਿਚਕਾਰ ਪੈ ਕੇ ਮਾਮਲਾ ਸ਼ਾਂਤ ਕਰਵਾਇਆ ਤੇ ਇਸ ਬਾਅਦ ਕਾਫ਼ੀ ਸਮਾਂ ਅਜੀਤ ਰੋਡ 'ਤੇ ਪੁਲਿਸ ਦਾ ਪਹਿਰਾ ਲੱਗਿਆ ਰਿਹਾ | ਇਸੇ ਤਰਾਂ ਬਠਿੰਡਾ ਦੇ ਪੂਜਾਂ ਵਾਲੇ ਮੁਹੱਲੇ ਵਿਚ ਕੁਝ ਮੋਟਰ ਸਾਈਕਲ ਸਵਾਰਾਂ ਵਲੋਂ ਹੋਲੀ ਖੇਡਦੇ ਸਮੇਂ ਹਥਿਆਰ ਲਹਿਰਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਗਿਆ, ਜਿਸ ਦੀ ਤਸਵੀਰਾਂ ਵੀ ਜਨਤਕ ਹੋਈਆਂ ਹਨ | ਇਸ ਦਾ ਪਤਾ ਲਗਦਿਆਂ ਹੀ ਪੁਲਿਸ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਆਧਾਰ 'ਤੇ ਉਕਤ ਨੌਜਵਾਨਾਂ ਦੀ ਸ਼ਨਾਖਤ ਕਰਦਿਆਂ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਦਬੋਚਣ ਦਾ ਦਾਅਵਾ ਕੀਤਾ ਹੈ |


Ad Position 22
No active advertisement
ਪਿਛਲੀ ਖ਼ਬਰ ਪੀ.ਐੱਮ. ਕਿਸਾਨ ਯੋਜਨਾ ਦਾ ਲਾਭ ਲੈਣ ਲਈ 'ਫਾਰਮਰ ਰਜਿਸਟਰੀ' ਕਰਵਾਉਣੀ ਲਾਜ਼ਮੀ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ 'ਚ ਔਰਤਾਂ ਅਹਿਮ ਭੂਮਿਕਾ ਨਿਭਾਉਣ-ਹਰਸਿਮਰਤ ਕੌਰ ਬਾਦਲ
Ad Position 24