28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬੀ. ਐੱਫ. ਜੀ.ਆਈ. ਵਿਖੇ ਸਕਿਨ ਕੇਅਰ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 06-03-2026
ਬਠਿੰਡਾ, 5 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀ ਭਲਾਈ ਸੈੱਲ ਅਧੀਨ ਹੈਲਥਕੇਅਰ ਕਲੱਬ ਨੇ ਇਕ ਸਕਿਨ ਕੇਅਰ ਕੈਂਪ ਚਮੜੀ ਅਤੇ ਕਾਸਮੈਟੋਲੋਜੀ ਦੇ ਮਾਹਿਰ ਡਾ. ਈਸ਼ਾਨ ਬਾਂਸਲ ਦੀ ਅਗਵਾਈ ਹੇਠ ਕਰਵਾਇਆ | ਇਸ ਕੈਂਪ ਦਾ ਉਦੇਸ਼ ਵਿਦਿਆਰਥੀਆਂ ਨੂੰ ਆਮ ਚਮੜੀ ਦੀਆਂ ਸਮੱਸਿਆਵਾਂ, ਉਨ੍ਹਾਂ ਦੇ ਕਾਰਨਾਂ, ਰੋਕਥਾਮ ਉਪਾਵਾਂ ਅਤੇ ਆਧੁਨਿਕ ਇਲਾਜ ਵਿਕਲਪਾਂ ਬਾਰੇ ਜਾਗਰੂਕ ਕਰਨਾ ਸੀ | ਕੈਂਪ ਦੌਰਾਨ ਡਾ: ਈਸ਼ਾਨ ਬਾਂਸਲ ਨੇ ਇਕ ਜਾਣਕਾਰੀ ਭਰਪੂਰ ਪੇਸ਼ਕਾਰੀ ਦਿੱਤੀ ਜਿਸ ਵਿਚ ਚਮੜੀ ਨੂੰ ਸਿਹਤਮੰਦ ਬਣਾਈ ਰੱਖਣ, ਚਮੜੀ ਦੀ ਸਹੀ ਦੇਖਭਾਲ ਦੇ ਰੁਟੀਨ, ਸੂਰਜੀ ਤਪਸ਼ ਤੋਂ ਸੁਰੱਖਿਆ, ਸਹੀ ਪੋਸ਼ਣ ਅਤੇ ਚਮੜੀ ਦੀ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੀਆਂ ਜੀਵਨ ਸ਼ੈਲੀ ਦੀਆਂ ਆਦਤਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ | ਜਾਗਰੂਕਤਾ ਸੈਸ਼ਨ ਤੋਂ ਬਾਅਦ ਵਿਅਕਤੀਗਤ ਸਲਾਹ-ਮਸ਼ਵਰੇ ਦੇ ਨਾਲ-ਨਾਲ ਹਰ ਇਕ ਦੀ ਚਮੜੀ ਦੀ ਜਾਂਚ ਕੀਤੀ ਗਈ | ਜਿਸ ਸਦਕਾ ਵਿਦਿਆਰਥੀਆਂ ਨੂੰ ਮੁਹਾਸੇ, ਪਿਗਮੈਂਟੇਸ਼ਨ, ਐਲਰਜੀ, ਖੁਸ਼ਕੀ ਅਤੇ ਹੋਰ ਚਮੜੀ ਸੰਬੰਧੀ ਮੁੱਦਿਆਂ ਬਾਰੇ ਵਿਅਕਤੀਗਤ ਮਾਰਗਦਰਸ਼ਨ ਪ੍ਰਾਪਤ ਹੋਇਆ | ਡਾਕਟਰੀ ਸਲਾਹ-ਮਸ਼ਵਰੇ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਚਮੜੀ ਦੀ ਕਿਸਮ ਅਤੇ ਢੁਕਵੀਂ ਦੇਖਭਾਲ ਦੇ ਤਰੀਕਿਆਂ ਨੂੰ ਸਮਝਣ ਵਿਚ ਮਦਦ ਕੀਤੀ | ਵਿਦਿਆਰਥੀ ਭਲਾਈ ਸੈਲ ਦੀ ਪ੍ਰਬੰਧਕੀ ਟੀਮ ਨੇ ਡਾ. ਈਸ਼ਾਨ ਬਾਂਸਲ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਨੇ ਝੂਠੀਆਂ ਗਾਰੰਟੀਆਂ ਦੇ ਕੇ ਲੋਕਾਂ ਨੂੰ ਭਰਮਾਇਆ ਸੀ-ਸੇਖੋਂ <br/> ਜਨਮੇਜਾ ਸਿੰਘ ਸੇਖੋਂ ਵਲੋਂ 8 ਮਾ... ਅਗਲੀ ਖ਼ਬਰ ਪੀ.ਐੱਮ. ਕਿਸਾਨ ਯੋਜਨਾ ਦਾ ਲਾਭ ਲੈਣ ਲਈ 'ਫਾਰਮਰ ਰਜਿਸਟਰੀ' ਕਰਵਾਉਣੀ ਲਾਜ਼ਮੀ
Ad Position 24