16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਗੁਰਦੁਆਰਾ ਗੰਡੂ ਸਾਹਿਬ ਭਗਤਾ ਭਾਈਕਾ ਵਿਖੇ ਸਾਲਾਨਾ ਤਿੰਨ ਰੋਜ਼ਾ ਜੋੜ ਮੇਲਾ ਅੱਜ ਤੋਂ

Ad Position 21
repet_subhas-goyals [Copy P29]
ਅਜੀਤ ਡੈਸਕ 09-03-2026
ਭਗਤਾ ਭਾਈਕਾ, 8 ਮਾਰਚ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ ਦੇ ਪ੍ਰਬੰਧ ਅਧੀਨ ਇਤਿਹਾਸਿਕ ਗੁਰਦੁਆਰਾ ਗੰਡੂ ਸਾਹਿਬ ਭਗਤਾ ਭਾਈਕਾ ਵਿਖੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ¢ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਜੋਗਾ ਸਿੰਘ ਨਿਹੰਗ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਸੇਵਾ ਰਤਨ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਬੁੱਢਾ ਦਲ ਦੀ ਯੋਗ ਰਹਿਨੁਮਾਈ ਹੇਠ ਇਲਾਕਾ ਨਿਵਾਸੀ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਸ ਅਸਥਾਨ ਉਪਰ ਅੱਜ 9, 10 ਅਤੇ 11 ਮਾਰਚ ਨੂੰ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ¢ ਉਨ੍ਹਾਂ ਇਸ ਇਤਿਹਾਸਿਕ ਅਸਥਾਨ ਬਾਰੇ ਦੱਸਿਆ ਕਿ ਭਗਤਾ ਭਾਈਕਾ ਤੋਂ ਗੁਰੂ ਗੋਬਿੰਦ ਸਿੰਘ ਜੀ ਇਸ ਅਸਥਾਨ ਵਾਲੇ ਪਾਸੇ ਸ਼ਿਕਾਰ ਖੇਡਣ ਲਈ ਆਏ ਤਾਂ ਇੱਕ ਤਿੱਤਰ ਨੂੰ ਬੋਲਦਿਆਂ ਸੁਣਿਆ¢ ਗੁਰੂ ਜੀ ਨੇ ਕਿਹਾ ਕਿ 'ਭੂਮੀਆ ਭੂਮੀ ਉੱਪਰ ਨਿਤ ਲੂਝੈ, ਛੋਡ ਚਲੈ ਤਿ੍ਸਨਾ ਨਹੀ ਬੂਝੈ' ਸਿੰਘਾਂ ਨੇ ਪੁੱਛਿਆ ਤਾਂ ਗੁਰੂ ਜੀ ਨੇ ਦੱਸਿਆ ਕਿ ਇਹ ਇਸ ਅਸਥਾਨ ਦਾ ਮਾਲਕ ਰਾਜਾ ਗੰਡੂ ਹੁੰਦਾ ਸੀ, ਜੋ ਹੁਣ ਤਿੱਤਰ ਦੀ ਜੂਨੀ ਵਿੱਚ ਹੈ¢ ਇਹ ਆਪਣੀ ਇਹ ਥੇਹ ਵਾਲੀ ਜਗ੍ਹਾ ਨੂੰ ਛੱਡ ਨਹੀਂ ਰਿਹਾ¢ ਗੁਰੂ ਜੀ ਨੇ ਇਹ ਵੀ ਦੱਸਿਆ ਕਿ ਇਸ ਦੀ ਇੱਕ ਅੱਖ ਖ਼ਰਾਬ ਹੈ ਸਿੰਘਾਂ ਨੇ ਉਸ ਤਿੱਤਰ ਨੂੰ ਘੇਰ ਕੇ ਫੜ ਲਿਆ ਤਾਂ ਵੇਖਿਆ ਵੀ ਉਸ ਦੀ ਇਕ ਅੱਖ ਨਹੀਂ ਸੀ¢ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਿਰਪਾ ਦਿ੍ਸ਼ਟੀ ਨਾਲ ਤਿੱਤਰ ਨੂੰ ਜਨਮ ਮਰਨ ਦੇ ਬੰਧਨ ਤੋਂ ਛੁਟਕਾਰਾ ਦੁਆਇਆ ਤੇ ਇਸ ਗੰਡੂ ਰਾਜੇ ਦਾ ਉਦਾਰ ਕੀਤਾ¢ ਇਹ ਇਤਿਹਾਸਿਕ ਅਸਥਾਨ ਪਿੰਡ ਸਿਰੀਏਵਾਲਾ, ਬੁਰਜ ਥਰੋੜ, ਕੋਠਾ ਗੁਰੂ ਅਤੇ ਭਗਤਾ ਭਾਈ ਕਾ ਦੇ ਵਿਚਕਾਰ ਸਥਿਤ ਹੈ¢ ਬਾਬਾ ਜੋਗਾ ਸਿੰਘ ਨੇ ਦੱਸਿਆ ਕਿ ਇਸ ਵਾਰ ਕਰਵਾਏ ਜਾ ਰਹੇ ਸਾਲਾਨਾ ਧਾਰਮਿਕ ਗੁਰਮਤ ਸਮਾਗਮਾਂ ਵਿੱਚ 10 ਮਾਰਚ ਸਾਮ ਨੂੰ ਕੀਰਤਨ ਦਰਬਾਰ ਸਜੇਗਾ ਅਤੇ 11 ਮਾਰਚ ਨੂੰ ਭੋਗ ਉਪਰੰਤ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ ਅਤੇ ਕਥਾਵਾਚਕਾਂ ਤੋਂ ਇਲਾਵਾ ਬੁੱਢਾ ਦਲ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ, ਬੁੱਢਾ ਦਲ ਨਿਹੰਗ ਸਿੰਘ ਛਾਉਣੀਆਂ ਦੇ ਸੰਤ, ਮਹੰਤ, ਮਹਾਂਪੁਰਸ਼ ਨਿਹੰਗ ਸਿੰਘ ਫ਼ੌਜਾਂ ਹਾਜ਼ਰੀਆਂ ਭਰਨਗੇ¢ ਬਾਬਾ ਜੋਗਾ ਸਿੰਘ ਨੇ ਇਲਾਕੇ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਹਨਾਂ ਸਮਾਗਮਾਂ ਵਿੱਚ ਵੱਧ ਚੜ ਕੇ ਹਾਜ਼ਰੀਆਂ ਭਰੋ ਅਤੇ ਗੁਰੂ ਪੰਥ ਖਾਲਸੇ ਦੀਆ ਖ਼ੁਸ਼ੀਆਂ ਪ੍ਰਾਪਤ ਕਰੋ¢ ਤਿੰਨੇ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ¢
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਨੇ ਆਪਣੇ ਆਖ਼ਰੀ ਬਜਟ 'ਚ ਵੀ ਲੋਕਾਂ ਨਾਲ ਕੀਤਾ ਸਰਾਸਰ ਧੋਖਾ-ਜੀਤਮਹਿੰਦਰ ਸਿੰਘ ਸਿੱਧੂ ਅਗਲੀ ਖ਼ਬਰ ਦੀ ਕਮਿਊਨਿਟੀ ਵੈੱਲਫੇਅਰ ਸੁਸਾਇਟੀ ਵਲੋਂ ਐਂਬੂਲੈਂਸ ਸੇਵਾ ਦੀ ਸ਼ੁਰੂਆਤ <br/>
Ad Position 24