16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ

Ad Position 21
repet_subhas-goyals [Copy P29]
ਅਜੀਤ ਡੈਸਕ 09-03-2026
ਸੀਂਗੋ ਮੰਡੀ, 8 ਮਾਰਚ (ਪਿ੍ੰਸ ਗਰਗ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਦੇ ਸੀ.ਬੀ.ਐਸ.ਸੀ ਦਿੱਲੀ ਤੋਂ ਮਾਨਤਾ ਪ੍ਰਾਪਤ ਹੋਣ ਦੀ ਖ਼ੁਸ਼ੀ ਵਿੱਚ ਸਕੂਲ ਵਿਖੇ ਸੰਸਥਾ ਦੀ ਚੜ੍ਹਦੀਕਲਾ ਅਤੇ ਨਗਰ ਦੀ ਸੁੱਖ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ¢ ਇਸ ਦੇ ਨਾਲ ਹੀ ਸਕੂਲ ਵਿਦਿਆਰਥੀਆਂ ਲਈ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਅਤੇ ਖੂਨ ਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ¢ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਢਾਡੀਆਂ ਵਲੋਂ ਰਸਭੀਨਾ ਕੀਰਤਨ ਕੀਤਾ ਗਿਆ¢ ਮੈਡੀਕਲ ਚੈੱਕਅਪ ਕੈਂਪ ਵਿਚ ਕਾਲਾਂਵਾਲੀ ਤੋਂ ਬੱਚਿਆਂ ਦੇ ਮਾਹਿਰ ਡਾਕਟਰ ਸÏਰਵ ਗਰਗ ਵਲੋਂ ਆਪਣੀ ਟੀਮ ਸਮੇਤ ਬੱਚਿਆਂ ਦਾ ਚੈੱਕਅਪ ਕੀਤਾ ਗਿਆ¢ਖੂਨ ਦਾਨ ਕੈਂਪ ਦÏਰਾਨ ਖੂਨ ਇਕੱਤਰ ਕਰਨ ਲਈ ਗੁਪਤਾ ਹਸਪਤਾਲ ਬਲੱਡ ਸੈਂਟਰ ਬਠਿੰਡਾ ਦੀ ਟੀਮ ਪਹੁੰਚੀ¢ ਖ਼ੂਨਦਾਨ ਕੈਂਪ ਦਾ ਆਰੰਭ ਸਕੂਲ ਚੇਅਰਮੈਨ ਅਸ਼ੋਕ ਕੁਮਾਰ ਬਾਂਸਲ, ਸਕੂਲ ਪਿ੍ੰਸੀਪਲ ਮੈਡਮ ਮਧੂ ਬਾਂਸਲ ਵਲੋਂ ਕੀਤਾ ਗਿਆ¢ ਖੂਨ ਦਾਨ ਕੈਂਪ ਦÏਰਾਨ ਖੂਨ ਦਾਨੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ¢ ਸਕੂਲ ਵਾਈਸ ਚੇਅਰਮੈਨ ਇਕਬਾਲ ਸਿੰਘ ਸਿੱਧੂ ਨੇ ਪਹੁੰਚੇ ਮਹਿਮਾਨਾਂ ਨੂੰ ਜੀਅ ਆਇਆਂ ਕਿਹਾ¢ ਸਕੂਲ ਪਿ੍ੰਸੀਪਲ ਮੈਡਮ ਮਧੂ ਬਾਂਸਲ ਨੇ ਕਿਹਾ ਕਿ ਖ਼ੂਨਦਾਨ ਸਭ ਤੋਂ ਵੱਡਾ ਦਾਨ ਹੈ ਇਸ ਨਾਲ ਇਨਸਾਨ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ¢ ਉਨ੍ਹਾਂ ਦੱਸਿਆ ਕਿ ਸਕੂਲ ਸੰਸਥਾ ਵਲੋਂ ਸਮੇਂ-ਸਮੇਂ ਸਿਰ ਧਾਰਮਿਕ ਪ੍ਰੋਗਰਾਮ ਅਤੇ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ ਤੇ ਇਸ ਵਾਰ ਵਿਦਿਆਰਥੀਆਂ ਦੀ ਸਿਹਤ ਸੰਭਾਲ ਲਈ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ ਹੈ¢ ਪ੍ਰੋਗਰਾਮ ਦੌਰਾਨ ਆਉਣ ਜਾਣ ਵਾਲਿਆਂ ਲਈ ਖਾਣ ਪੀਣ ਦਾ ਖ਼ਾਸ ਪ੍ਰਬੰਧ ਕੀਤਾ ਗਿਆ¢ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਸਕੂਲ ਮੈਨੇਜਮੈਂਟ ਵਲੋਂ ਰਾਗੀ ਸਿੰਘਾਂ ਅਤੇ ਮੁਹਤਬਰ ਸ਼ਖ਼ਸੀਅਤਾਂ ਨੂੰ ਸਿਰੋਪਾਉ ਸਨਮਾਨਿਤ ਕੀਤਾ ਗਿਆ¢ ਸਕੂਲ ਚੇਅਰਮੈਨ ਅਸ਼ੋਕ ਕੁਮਾਰ ਬਾਂਸਲ ਵੱਲੋਂ ਪ੍ਰੋਗਰਾਮ ਦੀ ਦੇਖ-ਰੇਖ ਕਰਨ ਵਾਲੇ ਅਧਿਆਪਕਾਂ ਦਾ ਧੰਨਵਾਦ ਕੀਤਾ¢ ਇਸ ਮੌਕੇ ਸਕੂਲ ਵਿਦਿਆਰਥੀਆਂ, ਸਟਾਫ਼, ਮਾਪੇ, ਮੁਹਤਵਰ ਸ਼ਖ਼ਸੀਅਤਾਂ ਅਤੇ ਆਸ-ਪਾਸ ਦੇ ਕਈ ਪਿੰਡਾਂ ਤੋਂ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਕੂਲ ਵਿਚ ਸਨਮਾਨ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮਾਲਵਾ ਬੈਲਟ ਦੀ ਮੀਟਿੰਗ
Ad Position 24