ਮਾਨਸਾ, 10 ਮਾਰਚ (ਸ.ਰਿ.)- ਗਰਭਵਤੀ ਮਾਵਾਂ ਦੀ ਮੌਤ ਦਰ ਘੱਟ ਕਰਨ ਦੇ ਮੰਤਵ ਨਾਲ ਐਮ.ਡੀ.ਆਰ.ਦੀ ਰੀਵਿਊ ਮੀਟਿੰਗ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਕੀਤੀ ਗਈ | ਡਾ. ਰਾਏ ਨੇ ਕਿਹਾ ਕਿ ਹਰ ਗਰਭਵਤੀ ਦੇ ਜਣੇਪੇ ਨੂੰ ਸੁਰੱਖਿਅਤ ਬਣਾਉਣ ਲਈ ਗਰਭਵਤੀ ਦੇ ਜਣੇਪੇ ਸਬੰਧੀ 7ਵੇਂ ਮਹੀਨੇ ਤੋਂ ਹੀ ਉਸ ਦੀ ਡਲਿਵਰੀ ਸਬੰਧੀ ਯੋਜਨਾ ਬਣਾਈ ਜਾਵੇ ਅਤੇ ਇਸ ਸਬੰਧੀ ਗਰਭਵਤੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਖਾਣ-ਪੀਣ ਦੇ ਨਾਲ ਹੀ ਟੀਕਾਕਰਨ ਸਬੰਧੀ ਵੀ ਜਾਗਰੂਕ ਕੀਤਾ ਜਾਵੇ | ਉਨ੍ਹਾਂ ਗਰਭਵਤੀ ਅÏਰਤਾਂ ਨੂੰ ਮਾਹਿਰ ਡਾਕਟਰ ਤੋਂ ਘੱਟੋ-ਘੱਟ 4 ਵਾਰ ਏ.ਐਨ.ਸੀ. ਜਾਂਚ ਕਰਵਾਉਣ ਦੀ ਅਪੀਲ ਕੀਤੀ | ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ.ਕੰਵਲਪ੍ਰੀਤ ਕੌਰ ਬਰਾੜ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਬਲਜੀਤ ਕੌਰ, ਐਸ.ਐਮ.ਓ. ਡਾ.ਵੇਦ ਪ੍ਰਕਾਸ਼ ਸੰਧੂ ਸਰਦੂਲਗੜ੍ਹ ਤੇ ਡਾ. ਰਵਿੰਦਰ ਸਿੰਗਲਾ ਖ਼ਿਆਲਾ ਕਲਾਂ, ਡਾ. ਨੀਰੂ ਬਾਂਸਲ, ਡਾ. ਰਜਨੀ ਸਿੰਗਲਾ, ਡਾ. ਸ਼ਾਇਨਾ ਗੋਇਲ, ਡਾ. ਸ਼ੇਰਜੰਗ ਸਿੰਘ ਸਿੱਧੂ, ਡਾ. ਰੌਬਿਨ ਕੁਮਾਰ, ਡਾ. ਸ਼ਸ਼ੀ ਜਿੰਦਲ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਅਵਤਾਰ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਤਿਰਲੋਕ ਸਿੰਘ, ਸ਼ਰਨਜੀਤ ਕੌਰ ਆਦਿ ਹਾਜ਼ਰ ਸਨ |