ਬਠਿੰਡਾ, 10 ਮਾਰਚ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸਹਾਰਾ ਜਨ ਸੇਵਾ ਮੁੱਖ ਦਫ਼ਤਰ ਸੂਚਨਾ ਮਿਲੀ ਕਿ ਸ਼ਹਿਰ ਦੇ ਨਰੂਆਣਾ ਰੋਡ 'ਤੇ ਇਕ ਖਾਲੀ ਪਏ ਪਲਾਂਟ 'ਚ ਇਕ ਲਾਸ਼ ਪਈ ਹੈ, ਜਿਸ ਨੂੰ ਕੁੱਤੇ ਨੋਚ ਨੋਚ ਖਾ ਰਹੇ ਹਨ | ਸੂਚਨਾ ਮਿਲਣ ਸਾਰ ਸਹਾਰਾ ਜਨ ਸੇਵਾ ਦੀ ਲਾਇਫ਼ ਸੇਂਵਿੰਗ ਬਿ੍ਗੇਡ ਮੈਂਬਰ ਵਿੱਕੀ ਕੁਮਾਰ, ਸੰਦੀਪ ਗੋਇਲ, ਗੌਤਮ ਗੋਇਲ ਘਟਨਾ ਸਥਾਨ ਪਹੁੰਚੇ | ਇਸ ਮੌਕੇ ਥਾਣਾ ਸਦਰ ਦੀ ਪੁਲਿਸ ਟੀਮ ਵੀ ਉੱਚ ਅਧਿਕਾਰੀਆਂ ਸਮੇਤ ਪਹੁੰਚੀ ਹੋਈ ਸੀ | ਪੁਲਿਸ ਦੀ ਮੁੱਢਲੀ ਜਾਂਚ ਉਪਰੰਤ ਸਹਾਰਾ ਟੀਮ ਦੀ ਮੱਦਦ ਨਾਲ ਮਿ੍ਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ | ਸਹਾਰਾ ਟੀਮ ਮੈਂਬਰ ਗੌਤਮ ਗੋਇਲ ਨੇ ਦੱਸਿਆ ਕਿ ਮਿ੍ਤਕ ਬਾਰੇ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |