15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵਲੋਂ ਬਲਾਕ ਫੂਲ ਕਮੇਟੀ ਦੀ ਚੋਣ ਪ੍ਰਕਿਰਿਆ ਮੁਕੰਮਲ <br/>

Ad Position 21
No active advertisement
ਅਜੀਤ ਡੈਸਕ 28-03-2026
ਕਿਸਾਨਾਂ ਦੀਆਂ ਜ਼ਮੀਨਾਂ ਅਤੇ ਮਕਾਨਾਂ ਦੀ ਕੁਰਕੀ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ : ਬੀਬੀ ਸੁਖਵਿੰਦਰ ਕੌਰ


ਰਾਮਪੁਰਾ ਫੂਲ, 27 ਮਾਰਚ (ਹੇਮੰਤ ਕੁਮਾਰ ਸ਼ਰਮਾ): ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵਲੋਂ ਸੂਬੇ ਅੰਦਰ ਜਥੇਬੰਦੀ ਦੇ ਵਿਸਥਾਰਕ ਢਾਂਚੇ ਨੂੰ ਮੁੱਖ ਰੱਖਦਿਆਂ ਇਜਲਾਸ ਮੁਹਿੰਮ ਚਲਾਈ ਹੋਈ ਹੈ, ਜਿਸ ਤਹਿਤ ਇਸ ਮੌਕੇ ਜਥੇਬੰਦੀ ਵਲੋਂ ਬਲਾਕ ਫੂਲ ਕਮੇਟੀ ਦੀ ਚੋਣ ਪ੍ਰਕਿਰਿਆ ਮੁਕੰਮਲ ਕੀਤੀ ਗਈ | ਜਿਸ ਦੀ ਅਗਵਾਈ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਵਲੋਂ ਕੀਤੀ ਗਈ, ਜਦੋਂ ਕਿ ਸੂਬਾ ਜਨਰਲ ਸਕੱਤਰ ਬੀਬੀ ਸੁਖਵਿੰਦਰ ਕੌਰ ਰਾਮਪੁਰਾ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਇਸ ਮੌਕੇ ਚੋਣ ਪ੍ਰਕਿਰਿਆ ਦੀ ਨੀਤੀ ਉੱਪਰ ਚੱਲਦਿਆਂ ਪਹਿਲਾਂ ਪੁਰਾਣੀ ਬਲਾਕ ਕਮੇਟੀ ਨੂੰ ਭੰਗ ਕੀਤਾ ਗਿਆ ਤੇ ਉਪਰੰਤ ਵੱਖ-ਵੱਖ ਪਿੰਡਾਂ ਦੀਆਂ ਕਮੇਟੀਆਂ ਵਲੋਂ ਸਰਬਸੰਮਤੀ ਨਾਲ ਨਵੀਂ ਬਲਾਕ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਪ੍ਰਧਾਨ ਗੁਰਪ੍ਰੀਤ ਢਿਪਾਲੀ, ਸੀ: ਮੀਤ ਪ੍ਰਧਾਨ ਮਿੱਠੂ ਵੈਦ ਮਹਿਰਾਜ, ਮੀਤ ਪ੍ਰਧਾਨ ਨਿਰਮਲ ਸਿੰਘ ਮਹਿਰਾਜ ਤੇ ਗੁਰਨਾਮ ਸਿੰਘ ਖ਼ਾਲਸਾ ਢਿਪਾਲੀ, ਸਕੱਤਰ ਬੂਟਾ ਸਿੰਘ ਢਿਪਾਲੀ, ਸਹਾਇਕ ਸਕੱਤਰ ਭਜਨ ਸਿੰਘ ਚੋਟੀਆਂ, ਖ਼ਜ਼ਾਨਚੀ ਦਲਬੀਰ ਸਿੰਘ ਫੂਲ, ਸਹਾਇਕ ਖ਼ਜ਼ਾਨਚੀ ਬਲਵਿੰਦਰ ਸਿੰਘ ਫੂਲ, ਪੈੱ੍ਰਸ ਸਕੱਤਰ ਕੁਲਦੀਪ ਸੇਲਬਰਾਹ ਤੇ ਸੁਖਵਿੰਦਰ ਢਿਪਾਲੀ ਆਦਿ ਨੂੰ ਉਕਤ ਅਹੁਦਿਆਂ ਲਈ ਚੁਣਿਆ ਗਿਆ ਜਦਕਿ ਗੁਰਤੇਜ ਸਿੰਘ, ਡਾ. ਗੁਰਮੇਲ ਸਿੰਘ ਤੇ ਗੁਰਜੀਤ ਸਿੰਘ ਨੂੰ ਬਲਾਕ ਕਮੇਟੀ ਵਜੋਂ ਨਾਮਜ਼ਦ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸੂਬਾ ਜਨਰਲ ਸਕੱਤਰ ਬੀਬੀ ਸੁਖਵਿੰਦਰ ਕੌਰ ਰਾਮਪੁਰਾ ਵਲੋਂ ਮੌਕੇ 'ਤੇ ਹਾਜ਼ਰ ਪੱਤਰਕਾਰਾਂ ਵਲੋਂ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਗਿਆ ਕਿ ਭਗਵੰਤ ਮਾਨ ਸਰਕਾਰ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਘਰਾਂ ਦੀ ਕੁਰਕੀ ਕਰਨ ਦੀ ਜੋ ਤਿਆਰੀ ਕੀਤੀ ਗਈ ਹੈ | ਉਸਨੂੰ ਕਿਸੇ ਵੀ ਕੀਮਤ ਉੱਪਰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ, ਜਦਕਿ ਇਸ ਮਸਲੇ 'ਤੇ ਪੂਰੀ ਸੰਘਰਸ਼ਸ਼ੀਲ ਲੜਾਈ ਲੜੀ ਜਾਵੇਗੀ, ਕਿਉਂਕਿ ਇਹ ਇਤਿਹਾਸ ਗਵਾਹ ਹੈ ਕਿ ਕਿਸਾਨ ਜਥੇਬੰਦੀਆਂ ਵਲੋਂ ਕਦੇ ਵੀ ਪੀੜਤ ਕਿਸਾਨ ਦੀ ਜ਼ਮੀਨ ਜਾਂ ਘਰ ਦੀ ਕੁਰਕੀ ਨਹੀਂ ਹੋਣ ਦਿੱਤੀ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਨੇ ਦੱਸਿਆ ਕਿ ਜਥੇਬੰਦੀ ਦੇ ਸੰਗਠਨ ਬਣਤਰ ਨੂੰ ਬਿਹਤਰ ਢੰਗ ਨਾਲ ਚਲਾਉਣ ਲਈ ਹਰ ਦੋ ਸਾਲ ਬਾਅਦ ਇਹ ਇਜਲਾਸ ਮੁਹਿੰਮ ਵਿੱਢੀ ਜਾਂਦੀ ਹੈ ਤੇ ਚੋਣ ਕਰਵਾਈ ਜਾਂਦੀ ਹੈ | ਇਸ ਮੌਕੇ ਪਿੰਡ ਢਿਪਾਲੀ ਵਿਖੇ ਰੱਖੇ ਗਏ ਇਸ ਬਲਾਕ ਕਮੇਟੀ ਇਜਲਾਸ ਮੀਟਿੰਗ ਮੌਕੇ ਜ਼ਿਲ੍ਹਾ ਸੀ: ਮੀਤ ਪ੍ਰਧਾਨ ਦਰਸ਼ਨ ਢਿੱਲੋਂ ਫੂਲ, ਜ਼ਿਲ੍ਹਾ ਮੀਤ ਪ੍ਰਧਾਨ ਗੋਰਾ ਡਿਖ, ਤੀਰਥਰਾਮ ਸੇਲਬਰਾਹ, ਕੌਰ ਸਿੰਘ ਢਿਪਾਲੀ ਤੋਂ ਇਲਾਵਾ ਪਿੰਡ ਫੂਲ ਟਾਊਨ, ਮਹਿਰਾਜ, ਢਿਪਾਲੀ, ਸੇਲਬਰਾਹ, ਧਿੰਗੜ ਤੇ ਚੋਟੀਆਂ ਆਦਿ ਪਿੰਡਾਂ ਦੇ ਕਿਸਾਨ ਵੀ ਸ਼ਾਮਲ ਸਨ |


Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵਲੋਂ ਬਲਾਕ ਫੂਲ ਕਮੇਟੀ ਦੀ ਚੋਣ ਪ੍ਰਕਿਰਿਆ ਮੁਕੰਮਲ <br/> ਅਗਲੀ ਖ਼ਬਰ ਰਿਟੇਲ ਕੈਮਿਸਟਾਂ ਦੇ ਹਿੱਤ ਸਭ ਤੋਂ ਉੱਪਰ, ਹਰ ਮਸਲੇ ਨੂੰ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ ਹੱਲ-ਅਸ਼ੋਕ ਬਾਲਿਆਂਵਾਲੀ...
Ad Position 24