23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਜੈ ਮਾਂ ਮੰਦਰ ਵਿਖੇ ਭਗਤ ਮਾਲਾ ਦੀ ਕਥਾ ਸ਼ੁਰੂ

Ad Position 21
No active advertisement
ਅਜੀਤ ਡੈਸਕ 07-04-2026
ਮਾਨਸਾ, 6 ਅਪ੍ਰੈਲ (ਸੱਭਿ.ਪ੍ਰਤੀ)- ਸਥਾਨਕ ਜੈ ਮਾਂ ਮੰਦਰ ਵਿਖੇ ਭਗਤ ਮਾਲਾ ਦੀ ਕਥਾ ਦੀ ਸ਼ੁਰੂਆਤ ਕੀਤੀ ਗਈ | ਪਹਿਲੇ ਦਿਨ ਸ੍ਰੀ ਸੁਧੀਰ ਕੁਮਾਰ ਜੀ ਰਾਜਪੂਰੇ ਵਾਲਿਆਂ ਨੇ ਕਥਾ ਸੁਣਾਉਂਦਿਆਂ ਦੱਸਿਆ ਕਿ ਭਗਤ ਮਾਲਾ ਦੀ ਕਥਾ ਸੁਣਨ ਨਾਲ ਕਸ਼ਟ ਦੂਰ ਹੁੰਦੇ ਹਨ | ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਆਪਣੇ ਜੀਵਨ 'ਚ ਵਰਿੰਦਾਵਨ ਧਾਮ ਜ਼ਰੂਰ ਜਾਣਾ ਚਾਹੀਦਾ ਹੈ ਕਿਉਂਕਿ ਧਾਮ ਜਾ ਕੇ ਸਭ ਕਸ਼ਟ ਦੂਰ ਹੋ ਜਾਂਦੇ ਹਨ | ਜੋਤੀ ਪ੍ਰਚੰਡ ਦੀ ਰਸਮ ਅੰਮਿ੍ਤਪਾਲ ਮਿੱਤਲ ਵਲੋਂ ਨਿਭਾਈ ਗਈ ਅਤੇ ਪੰਡਿਤ ਨਵਰਾਜ ਸ਼ਾਸਤਰੀ ਨੇ ਵਿਧੀ ਅਨੁਸਾਰ ਪੂਜਾ ਕਰਵਾਈ | ਬਿੰਦਰਪਾਲ ਗਰਗ ਨੇ ਦੱਸਿਆ ਕਿ ਇਹ ਕਥਾ 6 ਤੋਂ 12 ਅਪ੍ਰੈਲ ਤੱਕ ਹੋਵੇਗੀ | ਇਸ ਮੌਕੇ ਰਾਜ ਕੁਮਾਰ ਮਿੱਤਲ, ਕਿ੍ਸ਼ਨ ਮਦਾਨ, ਵਿਨੋਦ ਕੁਮਾਰ ਬਾਂਸਲ, ਰਜੀਵ ਕੁਮਾਰ, ਨਿਤਿਨ ਖੁੰਗਰ, ਭਗਵਾਨ ਦਾਸ, ਵਿਜੇ ਕੁਮਾਰ, ਅਭਿਸ਼ੇਕ ਜੈਨ, ਕਿ੍ਸ਼ਨ ਕੁਮਾਰ, ਕਿ੍ਸ਼ਨ ਲਾਲ, ਨਿਸ਼ਾ ਹੰਸ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਕਾਲਜ ਦਾ ਬੀ.ਏ. ਸਮੈਸਟਰ ਦੂਜੇ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਕਿਰਨਜੀਤ ਗਹਿਰੀ ਦੀ ਅਗਵਾਈ 'ਚ ਬਠਿੰਡਾ ਦਿਹਾਤੀ 'ਚ ਲੋਕ ਹਿੱਤ ਮੋਟਰਸਾਈਕਲ ਮਾਰਚ ਸ਼ੁਰੂ
Ad Position 24