13 ਗ੍ਰਾਮ ਚਿੱਟਾ ਬਰਾਮਦ
ਅਜੀਤ ਡੈਸਕ
08-04-2026
80 ਲੀਟਰ ਲਾਹਣ ਬਰਾਮਦ
ਮਾਨਸਾ, 7 ਅਪ੍ਰੈਲ (ਵਿ.ਪ੍ਰਤੀ.)- ਥਾਣਾ ਭੀਖੀ ਪੁਲਿਸ ਨੇ ਗਸ਼ਤ ਦੌਰਾਨ ਮੇਜਰ ਸਿੰਘ ਵਾਸੀ ਮੂਲਾ ਸਿੰਘ ਵਾਲਾ ਕੋਲੋਂ 80 ਕਿੱਲੋ ਲਾਹਣ ਬਰਾਮਦ ਕੀਤਾ ਹੈ | ਉਕਤ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਕਥਿਤ ਦੋਸ਼ੀ ਦੀ ਗਿ੍ਫ਼ਤਾਰੀ ਬਾਕੀ ਹੈ |
ਨਸ਼ੀਲੀਆਂ ਗੋਲੀਆਂ ਫੜੀਆਂ
ਮਾਨਸਾ, 7 ਅਪ੍ਰੈਲ (ਵਿ.ਪ੍ਰਤੀ.)- ਥਾਣਾ ਸ਼ਹਿਰੀ ਬੁਢਲਾਡਾ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਵਣਜਾਰਾ ਰਾਮ ਵਾਸੀ ਭਗਤਾ ਭਾਈ (ਬਠਿੰਡਾ) ਕੋਲੋਂ 20 ਨਸ਼ੀਲੀਆਂ ਗੋਲੀਆਂ ਅਤੇ ਥਾਣਾ ਸਰਦੂਲਗੜ੍ਹ ਪੁਲਿਸ ਨੇ ਅੰਗਰੇਜ ਸਿੰਘ ਵਾਸੀ ਝੰਡਾ ਕਲਾਂ ਤੋਂ 15 ਨਸ਼ੀਲੀਆਂ ਗੋਲੀਆਂ ਫੜੀਆਂ ਹਨ | ਉਨ੍ਹਾਂ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |
ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਾ ਸਨਮਾਨ ਸਮਾਰੋਹ ਅੱਜ
ਬਰੇਟਾ, 7 ਅਪ੍ਰੈਲ (ਪ.ਪ.)- ਕਾਂਗਰਸ ਪਾਰਟੀ ਬਲਾਕ ਬਰੇਟਾ ਵਲੋਂ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਦਾ ਸਨਮਾਨ ਸਮਾਰੋਹ ਬਰੇਟਾ ਦੀ ਪੁਰਾਣੀ ਸਬ ਤਹਿਸੀਲ ਨੇੜੇ ਅੰਦਰਲੀ ਅਨਾਜ ਮੰਡੀ ਵਿਖੇ 8 ਅਪ੍ਰੈਲ ਨੂੰ ਦੁਪਹਿਰ 3 ਵਜੇ ਕੀਤਾ ਜਾ ਰਿਹਾ ਹੈ | ਬਲਾਕ ਪ੍ਰਧਾਨ ਸਵਰਨ ਸਿੰਘ ਖੁਡਾਲ ਨੇ ਦੱਸਿਆ ਕਿ ਇਸ ਮੌਕੇ ਪਾਰਟੀ ਦੇ ਆਗੂ ਵਿਚਾਰ ਪੇਸ਼ ਕਰਨਗੇ |
ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਰੈਲੀ 11 ਨੂੰ
ਬਰੇਟਾ, 7 ਅਪ੍ਰੈਲ (ਪ.ਪ.)-ਮੈਡੀਕਲ ਪ੍ਰਕੈਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋ 11 ਅਪ੍ਰੈਲ ਨੂੰ ਮੰਗਾਂ ਸਬੰਧੀ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਵਿਖੇ ਰੈਲੀ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਪ੍ਰੇਮ ਸਿੰਘ ਕਿਸ਼ਨਗੜ੍ਹ ਨੇ ਦੱਸਿਆ ਕਿ ਰੈਲੀ ਨੂੰ ਐਸੋਸੀਏਸ਼ਨ ਦੇ ਸੁਬਾਈ ਆਗੂ ਸੰਬੋਧਨ ਕਰਨਗੇ | ਉਨ੍ਹਾਂ ਪ੍ਰਕੈਟੀਸ਼ਨਰਾਂ ਨੂੰ ਰੈਲੀ 'ਚ ਵੱਡੀ ਗਿਣਤੀ 'ਚ ਪਹੁੰਚਣ ਦੀ ਅਪੀਲ ਕੀਤੀ |