30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਦਸਤਾਰ ਸਜਾਓ ਮੁਹਿੰਮ ਤਹਿਤ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਵਿਖੇ ਦਸਤਾਰ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 09-04-2026
ਕੋਟਫੱਤਾ, 8 ਅਪ੍ਰੈਲ (ਰਣਜੀਤ ਸਿੰਘ ਬੁੱਟਰ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਫਲਤਾ ਪੂਰਵਕ ਚੱਲ ਰਹੇ ਮਾਤਾ ਸੁੰਦਰੀ ਸਕੂਲ ਕੋਟਸ਼ਮੀਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ਾਂ ਅਨੁਸਾਰ ਦਸਤਾਰ ਸਜਾਓ ਮੁਹਿੰਮ ਤਹਿਤ ਵਿਦਿਆਰਥੀਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਅਤੇ ਦਸਤਾਰ ਦੀ ਮਹੱਤਤਾ ਅਤੇ ਸਿੱਖੀ ਪਰੰਪਰਾ ਨੂੰ ਦਰਸਾਇਆ | ਇਸ ਮੁਕਾਬਲੇ ਦੇ ਨਤੀਜੇ ਜਨਰਲ ਅਧਿਆਪਕ ਗੁਰਦੀਪ ਸਿੰਘ ਢਿੱਲੋਂ ਦੁਆਰਾ ਤਿਆਰ ਕੀਤੇ ਗਏ ਅਤੇ ਵਿਦਿਆਰਥੀਆਂ ਪਹਿਲਾ ਸਥਾਨ ਸਰਤਾਜ ਸਿੰਘ (ਛੇਵੀਂ ਬੀ), ਦੂਜਾ ਸਥਾਨ ਗੁਰਪ੍ਰੀਤ ਸਿੰਘ (ਸੱਤਵੀਂ ਬੀ), ਤੀਜਾ ਸਥਾਨ ਹਰਜਿੰਦਰ ਸਿੰਘ (ਅੱਠਵੀਂ ਬੀ ) ਅਤੇ ਅਭੀਜੋਤ ਸਿੰਘ (ਪੰਜਵੀਂ) ਜਮਾਤ ਨੇ ਪ੍ਰਾਪਤ ਕੀਤਾ | ਸਕੂਲ ਪਿ੍ੰਸੀਪਲ ਡਾ. ਮਨੋਰਮਾ ਸਮਾਗ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਇਹਨਾਂ ਜੇਤੂ ਵਿਦਿਆਰਥੀਆਂ ਨੂੰ ਮਿਤੀ 15 ਅਪ੍ਰੈਲ 26 ਨੂੰ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਏਗਾ |

Ad Position 22
No active advertisement
ਪਿਛਲੀ ਖ਼ਬਰ ਮਾਤਾ ਸੁੰਦਰੀ ਗਰਲਜ਼ ਕਾਲਜ ਦੀਆਂ ਬੀ. ਐਸ. ਸੀ. (ਫੈਸ਼ਨ ਟੈਕਨਾਲੋਜੀ) ਵਿਭਾਗ ਦੀਆਂ ਵਿਦਿਆਰਥਣਾਂ ਦਾ ਨਤੀਜਾ ਰਿਹਾ ਸ਼ਾਨਦ... ਅਗਲੀ ਖ਼ਬਰ ਬਠਿੰਡਾ ਪੀ.ਆਰ.ਟੀ.ਸੀ. ਡੀਪੂ 'ਚ ਵਿਜੀਲੈਂਸ ਦੀ ਵੱਡੀ ਕਾਰਵਾਈ • ਰਿਸ਼ਵਤ ਲੈਂਦੇ ਕੰਡੈਕਟਰ ਕਾਬੂ • ਮਨਪਸੰਦ ਰੂਟ ਦਿਵਾਉ...
Ad Position 24