ਭਾਈਰੂਪਾ,11 ਅਪ੍ਰੈਲ (ਪ.ਪ)- ਤਕਰੀਬਨ ਤਿੰਨ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਛੱਪੜ ਦੀ ਸਫ਼ਾਈ ਨਾ ਹੋਣ ਦਾ ਸੰਤਾਪ ਝੱਲ ਰਹੇ ਕਸਬਾ ਭਾਈਰੂਪਾ ਦੇ ਨਾਮਧਾਰੀ ਅਗਵਾੜ ਦੇ ਨਿਵਾਸੀਆਂ ਨੂੰ ਆਗਾਮੀ ਬਾਰਸ਼ਾਂ ਦਾ ਸਮਾਂ ਡਰਾਉਣ ਲੱਗਾ ਹੈ ਤੇ ਉਨ੍ਹਾਂ ਇਕ ਬਾਰ ਫਿਰ ਪ੍ਰਸ਼ਾਸਨ ਦੇ ਕੰਨ੍ਹਾਂ ਤੱਕ ਆਪਣੀ ਫ਼ਰਿਆਦ ਪਹੁੰਚਾਉਣ ਦਾ ਉਪਰਾਲਾ ਕਰਦੇ ਹੋਏ ਐੱਸ.ਡੀ.ਐੱਮ ਫੂਲ ਨੂੰ ਮੰਗ ਪੱਤਰ ਦਿੱਤਾ ਹੈ¢ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਰਿਪਦੁਮਨ ਸਿੰਘ ਪੱਪੂ, ਡਾਕਟਰ ਦਰਸ਼ਨ ਸਿੰਘ, ਹਰਮੀਤ ਸਿੰਘ ਭੱਲਣ ਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਅਗਵਾੜ 'ਚ ਇਕ ਵੱਡਾ ਛੱਪੜ ਬਣਿਆ ਹੋਇਆ ਹੈ ਜਿਸ ਦੀ ਤਕਰੀਬਨ ਤਿੰਨ ਦਹਾਕਿਆ ਤੋਂ ਸਫ਼ਾਈ ਨਹੀਂ ਹੋਈ ਤੇ ਉਪਰੋਂ ਨਜਾਇਜ਼ ਕਬਜ਼ਿਆਂ ਕਾਰਨ ਛੱਪੜ ਦਾ ਅਕਾਰ ਵੀ ਕਾਫੀ ਸੁੰਘੜ ਗਿਆ ਹੈ ਜਿਸ ਦੇ ਚੱਲਦਿਆਂ ਬਾਰਸ਼ਾਂ ਦੇ ਦਿਨਾਂ 'ਚ ਛੱਪੜ ਓਵਰ ਫਲੋਅ ਹੋ ਜਾਦਾ ਹੈ ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਤਿੰਨ ਤੋਂ ਚਾਰ ਫੁੱਟ ਪਾਣੀ ਘਰਾਂ ਅੰਦਰ ਦਾਖ਼ਲ ਹੋ ਜਾਂਦਾ ਹੈ¢ ਉਨ੍ਹਾਂ ਦੱਸਿਆ ਕਿ ਛੱਪੜ ਤੋਂ ਡਰੇਨ ਤੱਕ ਪਾਣੀ ਪਹੰੁਚਦਾ ਕਰਨ ਲਈ ਜ਼ਮੀਨਦੋਜ਼ ਪਾਈਪਾਂ ਪਾਈਆਂ ਹੋਈਆਂ ਨੇ ਪ੍ਰੰਤੂ ਉਕਤ ਨਿਕਾਸੀ ਪਾਈਪਾਂ ਲੰਬੇ ਸਮੇਂ ਤੋਂ ਬੰਦ ਪਈਆਂ ਹਨ¢ ਉਨ੍ਹਾਂ ਦੱਸਿਆ ਕਿ ਸਮੱਸਿਆ ਸਬੰਧੀ ਉਹ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੇ ਧਿਆਨ 'ਚ ਵੀ ਲਿਆ ਚੁੱਕੇ ਹਾਂ ਤੇ ਉਨ੍ਹਾਂ ਸਫ਼ਾਈ ਲਈ ਜੈਟ ਮਸ਼ੀਨ ਭੇਜਣ ਦਾ ਭਰੋਸਾ ਵੀ ਦਿੱਤਾ ਸੀ ਪ੍ਰੰਤੂ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ, ਇਸ ਤੋਂ ਇਲਾਵਾ ਨਗਰ ਪੰਚਾਇਤ ਪ੍ਰਧਾਨ ਲਖਵੀਰ ਸਿੰਘ ਲੱਖੀ ਜਵੰਧਾ ਅਤੇ ਮÏਜੂਦਾ ਕੌਂਸਲਰ ਦੇ ਧਿਆਨ 'ਚ ਵੀ ਉਕਤ ਮਸਲਾ ਵਾਰ-ਵਾਰ ਲਿਆ ਚੁੱਕੇ ਹਾਂ ਪਰ ਕੋਈ ਹੱਲ ਨਹੀਂ ਹੋਇਆ ਜਿਸ ਦਾ ਖ਼ਮਿਆਜ਼ਾ ਨਾਮਧਾਰੀ ਅਗਵਾੜ ਦੇ ਨਾਲ ਨਾਲ ਹੋਰਨਾਂ ਲੋਕਾਂ ਨੂੰ ਵੀ ਭੁਗਤਣਾ ਪੈਂਦਾਂ ਹੈ¢ ਉਨ੍ਹਾਂ ਦੱਸਿਆ ਕਿ ਪਾਣੀ ਭਰਣ ਕਾਰਨ ਤਕਰੀਬਨ ਅੱਧੇ ਕਸਬੇ ਦਾ ਸੰਪਰਕ ਆਪਸ 'ਚ ਟੁੱਟ ਜਾਂਦਾ ਹੈ ਤੇ ਸਭ ਤੋਂ ਜ਼ਿਆਦਾ ਮੁਸ਼ਕਲ ਸਕੂਲ ਜਾਣ ਵਾਲੇ ਬੱਚਿਆਂ, ਮੇਨ ਬਾਜ਼ਾਰ ਤੇ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ¢ ਉਨ੍ਹਾਂ ਦੱਸਿਆ ਕਿ ਐੱਸ.ਡੀ.ਐੱਮ ਫੂਲ ਮੈਡਮ ਵੀਰਪਾਲ ਕÏਰ ਨੇ ਭਰੋਸਾ ਦਿੱਤਾ ਹੈ ਕਿ ਇਸ ਸਬੰਧੀ ਸਰਵੇਖਣ ਕਰਵਾ ਕੇ ਜਲਦੀ ਤੋਂ ਜਲਦੀ ਸਫ਼ਾਈ ਕਰਵਾਈ ਜਾਵੇਗੀ¢ ਇਸ ਮÏਕੇ ਜੀਤ ਸਿੰਘ, ਗੋਪੀ ਸਿੰਘ, ਦਰਸ਼ਨ ਸਿੰਘ ਆਦਿ ਵਿਅਕਤੀ ਹਾਜ਼ਰ ਸਨ¢