05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਵੇਦਾਂਤਾ ਨੇ ਵਪਾਰਕ ਵਖਰੇਵੇਂ ਲਈ 1 ਮਈ ਰਿਕਾਰਡ ਤਰੀਕ ਕੀਤੀ ਨਿਰਧਾਰਤ <br/>

Ad Position 21
No active advertisement
ਅਜੀਤ ਡੈਸਕ 23-04-2026
ਮਾਨਸਾ, 22 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਵੇਦਾਂਤਾ ਲਿਮਟਿਡ ਨੇ ਐਲਾਨ ਕੀਤਾ ਹੈ ਕਿ ਇਸ ਦੇ ਨਿਰਦੇਸ਼ਕ ਮੰਡਲ ਨੇ ਪਹਿਲਾਂ ਤੋਂ ਐਲਾਨੀ ਗਈ ਸੰਯੁਕਤ ਯੋਜਨਾ ਨੂੰ ਅਮਲੀ ਰੂਪ ਦੇਣ ਲਈ ਮੁੱਖ ਕਦਮਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ | ਬੋਰਡ ਵਲੋਂ ਪਹਿਲੀ ਮਈ ਨੂੰ ਕਾਰੋਬਾਰੀ ਵੰਡ ਲਈ ਤਰੀਕ ਤੈਅ ਕੀਤੀ ਗਈ ਹੈ | ਇਹ ਅਹਿਮ ਕਦਮ ਵੇਦਾਂਤਾ ਦੇ ਕਾਰਪੋਰੇਟ ਢਾਂਚੇ ਨੂੰ ਸੈਕਟਰ-ਕੇਂਦਰਿਤ, ਸੁਤੰਤਰ ਕਾਰੋਬਾਰਾਂ ਵਿੱਚ ਵੰਡ ਕੇ ਸਰਲ ਬਣਾਏਗਾ | ਇਸ ਨਾਲ ਕੌਮੀ ਸਰਮਾਇਆ ਫੰਡ, ਪ੍ਰਚੂਨ ਨਿਵੇਸ਼ਕਾਂ ਤੇ ਰਣਨੀਤਕ ਨਿਵੇਸ਼ਕਾਂ ਸਮੇਤ ਵਿਸ਼ਵਵਿਆਪੀ ਨਿਵੇਸ਼ਕਾਂ ਨੂੰ ਵੇਦਾਂਤਾ ਦੀਆਂ ਸੰਪੱਤੀਆਂ ਰਾਹੀਂ ਭਾਰਤ ਦੀ ਵਿਕਾਸ ਕਹਾਣੀ ਨਾਲ ਜੁੜੀਆਂ ਸਮਰਪਿਤ ਕੰਪਨੀਆਂ 'ਚ ਸਿੱਧੇ ਨਿਵੇਸ਼ ਮੌਕੇ ਮਿਲਣਗੇ | ਇਹ ਵਿਅਕਤੀਗਤ ਇਕਾਈਆਂ ਨੂੰ ਆਪਣੇ ਰਣਨੀਤਕ ਏਜੰਡਿਆਂ ਨੂੰ ਵਧੇਰੇ ਖ਼ੁਦਮੁਖਤਿਆਰੀ ਨਾਲ ਅੱਗੇ ਵਧਾਉਣ ਅਤੇ ਗਾਹਕਾਂ ਤੇ ਨਿਵੇਸ਼ ਚੱਕਰਾਂ ਨਾਲ ਬਿਹਤਰ ਤਾਲਮੇਲ ਬਣਾਉਣ ਲਈ ਮਜ਼ਬੂਤ ਮੰਚ ਪ੍ਰਦਾਨ ਕਰੇਗਾ | ਬੋਰਡ ਵਲੋਂ ਸ਼ੇਅਰ ਹੱਕਦਾਰੀ ਵੇਰਵਿਆਂ ਅਨੁਸਾਰ ਵੇਦਾਂਤਾ ਲਿਮਟਿਡ ਦੇ ਯੋਗ ਸ਼ੇਅਰਧਾਰਕਾਂ ਨੂੰ ਵੱਖ ਹੋਣ ਵਾਲੀਆਂ ਕੰਪਨੀਆਂ ਵਿਚ ਨਿਰਧਾਰਤ ਅਨੁਪਾਤ 'ਚ ਸ਼ੇਅਰ ਮਿਲਣਗੇ | ਵੇਦਾਂਤਾ ਐਲੂਮੀਨੀਅਮ ਮੈਟਲ ਲਿਮਟਿਡ (ਵੀ.ਏ.ਐਮ.ਐਲ.) 'ਚ ਵੇਦਾਂਤਾ ਦੇ ਹਰੇਕ 1 ਸ਼ੇਅਰ ਬਦਲੇ 1 ਰੁਪਏ ਦੀ ਫੇਸ ਵੈਲਯੂ ਵਾਲਾ 1 ਇਕੁਇਟੀ ਸ਼ੇਅਰ ਮਿਲੇਗਾ | ਬੋਰਡ ਅਨੁਸਾਰ ਹੁਣ ਤਲਵੰਡੀ ਸਾਬੋ ਪਾਵਰ ਲਿਮਟਿਡ ਦਾ ਨਾਂਅ ਬਦਲ ਕੇ ਹੁਣ ਵੇਦਾਂਤਾ ਪਾਵਰ ਲਿਮਟਿਡ ਰੱਖਿਆ ਗਿਆ ਹੈ | ਇਸ ਵਿੱਚ ਵੇਦਾਂਤਾ ਦੇ ਹਰੇਕ 1 ਸ਼ੇਅਰ ਬਦਲੇ 10 ਰੁਪਏ ਦੀ ਫੇਸ ਵੈਲਯੂ ਵਾਲਾ 1 ਇਕੁਇਟੀ ਸ਼ੇਅਰ ਦਿੱਤਾ ਜਾਵੇਗਾ | ਬੋਰਡ ਅਨੁਸਾਰ ਮਾਲਕੋ ਐਨਰਜੀ ਲਿਮਟਿਡ, ਜਿਸ ਦਾ ਨਵਾਂ ਨਾਂਅ ਵੇਦਾਂਤਾ ਆਇਲ ਐਂਡ ਗੈਸ ਲਿਮਟਿਡ ਹੈ, ਵਿਚ ਵੇਦਾਂਤਾ ਦੇ ਹਰੇਕ 1 ਸ਼ੇਅਰ ਬਦਲੇ 1 ਰੁਪਏ ਦੀ ਫੇਸ ਵੈਲਯੂ ਵਾਲਾ 1 ਇਕੁਇਟੀ ਸ਼ੇਅਰ ਮਿਲੇਗਾ ਅਤੇ ਵੇਦਾਂਤਾ ਆਇਰਨ ਐਂਡ ਸਟੀਲ ਲਿਮਟਿਡ 'ਚ ਵੀ 1 ਸ਼ੇਅਰ ਦੇ ਬਦਲੇ 1 ਰੁਪਏ ਦੀ ਫੇਸ ਵੈਲਯੂ ਵਾਲਾ 1 ਇਕੁਇਟੀ ਸ਼ੇਅਰ ਪ੍ਰਾਪਤ ਹੋਵੇਗਾ | ਬੋਰਡ ਵਲੋਂ ਦਿੱਤੀ ਗਈ ਜਾਣਕਾਰੀ ਤਹਿਤ ਇਸ ਪੁਨਰਗਠਨ ਦੇ ਮੁੱਖ ਨੁਕਤਿਆਂ ਅਨੁਸਾਰ ਇਸ ਵੰਡ ਨਾਲ ਐਲੂਮੀਨੀਅਮ, ਬਿਜਲੀ, ਤੇਲ ਅਤੇ ਗੈਸ ਅਤੇ ਲੋਹਾ ਤੇ ਸਟੀਲ ਦੇ ਖੇਤਰਾਂ ਵਿੱਚ ਚਾਰ ਸੁਤੰਤਰ ਅਤੇ ਸੈਕਟਰ-ਕੇਂਦਰਤ ਇਕਾਈਆਂ ਹੋਂਦ 'ਚ ਆਉਣਗੀਆਂ | ਜ਼ਿਲੇ੍ਹ ਦੇ ਪਿੰਡ ਬਣਾਂਵਾਲਾ ਵਿਖੇ ਸਥਾਪਿਤ ਤਲਵੰਡੀ ਸਾਬੋ ਪਾਵਰ ਲਿਮਟਿਡ ਅਤੇ ਮਾਲਕੋ ਐਨਰਜੀ ਲਿਮਟਿਡ ਦੀ ਰੀ-ਬ੍ਰਾਂਡਿੰਗ ਉਨ੍ਹਾਂ ਦੇ ਵਿਸ਼ੇਸ਼ ਖੇਤਰਾਂ ਨੂੰ ਦਰਸਾਉਣ ਲਈ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਕਚਹਿਰੀ ਵਿਚ ਕੱਲ੍ਹ ਰਾਤ ਨੂੰ 8 ਵਜੇ ਹੋਵੇਗੀ ਮੋਕ ਡਰਿੱਲ <br/> ਅਗਲੀ ਖ਼ਬਰ ਡੀ.ਸੀ. ਵਲੋਂ ਜਨਗਣਨਾ-2027 ਦੀਆਂ ਤਿਆਰੀਆਂ ਸੰਬੰਧੀ ਜ਼ਿਲ੍ਹਾ ਪੱਧਰੀ ਇਕੱਤਰਤਾ <br/>
Ad Position 24