ਬਰੇਟਾ, 23 ਅਪ੍ਰੈਲ (ਮੰਡੇਰ)- ਡੀ.ਏ.ਵੀ. ਪਬਲਿਕ ਸਕੂਲ ਅਕਬਰਪੁਰ ਖੁਡਾਲ ਵਲੋਂ ਭੂਮੀ ਦਿਵਸ ਮੌਕੇ 'ਸਾਡੀ ਤਾਕਤ, ਸਾਡਾ ਗ੍ਰਹਿ' ਥੀਮ 'ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਪਿ੍ੰਸੀਪਲ ਸੁਖਪਾਲ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ 'ਚ ਵਾਤਾਵਰਨ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਲੋੜ ਹੈ | ਵਿਦਿਆਰਥੀਆਂ ਨੂੰ ਆਰਗੈਨਿਕ ਖੇਤੀਬਾੜੀ, ਸੂਰਜੀ ਊਰਜਾ, ਕੁਦਰਤੀ ਸਾਧਨਾਂ ਦੀ ਵਰਤੋਂ, ਵਾਯੂ-ਮੰਡਲ ਤਬਦੀਲੀਆਂ, ਟਿਕਾਊ ਵਿਕਾਸ, ਨਵੀਨੀਕਰਨ ਯੋਗ ਸਾਧਨਾਂ ਸਬੰਧੀ ਜਾਣੂ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਅਕਬਰਪੁਰ ਖੁਡਾਲ, ਸ਼ੇਖੂਪੁਰ ਖੁਡਾਲ, ਖੁਡਾਲ ਕਲਾਂ ਅਤੇ ਕਿਸ਼ਨਗੜ੍ਹ ਪਿੰਡਾਂ 'ਚ ਬੂਟੇ ਲਗਾਉਂਦਿਆਂ ਲੋਕਾਂ ਨੂੰ ਪੌਦੇ ਲਗਾਉਣ ਅਤੇ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ | ਪੋਸਟਰ ਮੇਕਿੰਗ, ਸਲੋਗਨ ਲਿਖਣ ਅਤੇ ਭਾਸ਼ਣ ਮੁਕਾਬਲਿਆਂ 'ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ |