22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਮਹਿਲਾਵਾਂ ਦੀ ਸਿਹਤ ਸਭ ਤੋਂ ਵੱਡੀ ਦੌਲਤ, ਸੇਵਾ ਹੀ ਸਾਡਾ ਸੰਕਲਪ-ਮਹੇਸ਼ਵਰੀ <br/>

Ad Position 21
No active advertisement
ਅਜੀਤ ਡੈਸਕ 08-05-2026
ਬਠਿੰਡਾ, 7 ਮਈ (ਅਵਤਾਰ ਸਿੰਘ ਕੈਂਥ)-ਸਮਾਜ ਸੇਵਾ ਅਤੇ ਮਹਿਲਾ ਸਿਹਤ ਜਾਗਰੂਕਤਾ ਵਲੋਂ ਇਕ ਸ਼ਲਾਘਾਯੋਗ ਕਦਮ ਚੁੱਕਦੇ ਹੋਏ ਮਹੇਸ਼ਵਰੀ ਮਹਿਲਾ ਸੰਗਠਨ ਵਲੋਂ ਮਹੇਸ਼ਵਰੀ ਸਮਾਜ ਦੀਆਂ ਮਹਿਲਾਵਾਂ ਲਈ 4 ਮਈ ਤੋਂ 10 ਮਈ ਤੱਕ ਵਿਸ਼ੇਸ਼ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਰੋਜ਼ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਨਿੱਜੀ ਹਸਪਤਾਲ ਵਿਚ ਲਗਾਇਆ ਜਾ ਰਿਹਾ ਹੈ, ਜਿੱਥੇ ਮਹਿਲਾਵਾਂ ਨੂੰ ਮੁਫ਼ਤ ਓ.ਪੀਡੀ ਸਹੂਲਤ ਨਾਲ ਲੈਬੋਰੇਟਰੀ ਟੈਸਟਾਂ 'ਤੇ 25 ਫ਼ੀਸਦੀ ਖ਼ਾਸ ਛੂਟ ਵੀ ਦਿੱਤੀ ਜਾ ਰਹੀ ਹੈ¢ ਇਸ ਕੈਂਪ ਵਿਚ ਮਹਿਲਾ ਰੋਗਾਂ ਦੀ ਮਾਹਿਰ ਡਾ: ਗਰਿਮਾ ਮਹਾਜਨ ਵਲੋਂ ਮਹਿਲਾਵਾਂ ਦਾ ਵਿਸ਼ੇਸ਼ ਸਿਹਤ ਚੈਕਅੱਪ ਕੀਤਾ ਜਾ ਰਿਹਾ ਹੈ | ਕੈਂਪ ਦੇ ਤੀਜੇ ਦਿਨ ਮਹੇਸ਼ਵਰੀ ਮਹਿਲਾ ਸੰਗਠਨ ਦੀ ਪ੍ਰਧਾਨ ਅੰਜੂ ਮਾਲਪਾਨੀ ਦੀ ਅਗਵਾਈ ਹੇਠ ਸੰਗਠਨ ਦੀਆਂ ਮਹਿਲਾਵਾਂ ਨੇ ਹਸਪਤਾਲ ਵਿਚ ਚੱਲ ਰਹੇ ਮੁਫ਼ਤ ਮੈਡੀਕਲ ਕੈਂਪ ਅਤੇ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਰਵਿੰਦਰ ਮਹੇਸ਼ਵਰੀ ਅਤੇ ਮਹਿਲਾ ਰੋਗ ਮਾਹਿਰ ਡਾਕਟਰ ਗਰਿਮਾ ਮਹਾਜਨ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਨਮਾਨਿਤ ਕੀਤਾ | ਮਹਿਲਾ ਸੰਗਠਨ ਦੀ ਸਕੱਤਰ ਨੀਲਮ ਹੋਲਾਨੀ, ਕੈਸ਼ੀਅਰ ਪ੍ਰੀਤੀ ਢਾਗਾ ਨੇ ਕਿਹਾ ਕਿ ਮਹਿਲਾਵਾਂ ਨੂੰ ਸਮੇਂ-ਸਮੇਂ 'ਤੇ ਆਪਣਾ ਸਿਹਤ ਚੈਕਅੱਪ ਜ਼ਰੂਰ ਕਰਵਾਉਣਾ ਚਾਹੀਦਾ ਹੈ, ਕਿਉਂਕਿ ਜਾਗਰੂਕਤਾ ਹੀ ਬਿਮਾਰੀਆਂ ਤੋਂ ਬਚਾਅ ਦਾ ਸਭ ਤੋਂ ਵੱਡਾ ਹਥਿਆਰ ਹੈ¢

Ad Position 22
No active advertisement
ਪਿਛਲੀ ਖ਼ਬਰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਸੰਬੰਧੀ ਸਮਾਗਮ ਆਦਰਸ਼ ਨਗਰ ਵਿਖੇ 10 ਨੂੰ <br/> ਅਗਲੀ ਖ਼ਬਰ ਮੁੱਖ ਮੰਤਰੀ ਦੀ ਅਗਵਾਈ ਵਾਲੀ ਸ਼ੁਕਰਾਨਾ ਯਾਤਰਾ ਅੱਜ ਮਾਨਸਾ ਜ਼ਿਲੇ• 'ਚ ਪਹੁੰਚੇਗੀ <br/>
Ad Position 24