22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਜਿੰਦਲ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸੋਨੇ, ਚਾਂਦੀ ਤੇ ਕਾਂਸੇ ਦੇ ਤਗਮੇ ਜਿੱਤੇ <br/>

Ad Position 21
No active advertisement
ਜ਼ਿਲ੍ਹਾ ਪੱਧਰੀ ਵੂਸ਼ੂ ਚੈਂਪੀਅਨਸ਼ਿਪ 'ਚ ਮੈਡਲ ਜੇਤੂ ਜਿੰਦਲ ਇੰਟਰਨੈਸ਼ਨਲ ਸਕੂਲ ਰਾਮਪੁਰ ਮੰਡੇਰ ਦੇ ਵਿਦਿਆਰਥੀ ਪ੍ਰਬੰਧਕਾਂ ਨਾਲ | ਤਸਵੀਰ : ਟੋਨੀ ਬੁਢਲਾਡਾ <br/> 08-05-2026
ਬੁਢਲਾਡਾ, 7 ਮਈ (ਸਵਰਨ ਸਿੰਘ ਰਾਹੀ)- ਪੀ.ਆਰ. ਸਪੋਰਟਸ ਅਕੈਡਮੀ ਬੁਢਲਾਡਾ ਵਲੋਂ ਕਰਵਾਈ ਗਈ 14ਵੀਂ ਜ਼ਿਲ•ਾ ਪੱਧਰੀ ਵੂਸ਼ੂ ਚੈਂਪੀਅਨਸ਼ਿਪ 'ਚ ਜਿੰਦਲ ਇੰਟਰਨੈਸ਼ਨਲ ਸਕੂਲ ਰਾਮਪੁਰ ਮੰਡੇਰ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਰਗਾਂ ਵਿਚ ਹਿੱਸਾ ਲੈਂਦਿਆਂ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਆਪਣੇ ਨਾਂਅ ਕੀਤੇ | ਪਿ੍ੰਸੀਪਲ ਰਮਨਦੀਪ ਕੌਰ ਢੀਂਡਸਾ ਨੇ ਦੱਸਿਆ ਕਿ ਅੰਡਰ-17 ਸਾਲ ਵਰਗ ਵਿਚ ਅਰਮਨਦੀਪ ਸਿੰਘ, ਜਸਕੀਰਤ ਕੌਰ ਅਤੇ ਜੈਸਮੀਨ ਕੌਰ ਨੇ ਸੋਨ ਅਤੇ ਅਮਰੀਤ ਕੌਰ, ਔਰਮ ਸੰਧੂ, ਗੁਰਬਖਸ਼ੀਸ਼, ਸਹਿਜਪ੍ਰੀਤ, ਜਸਮੀਤ ਨੇ ਚਾਂਦੀ ਦੇ ਤਗਮੇ ਜਿੱਤੇ | ਸਹਿਜਦੀਪ, ਅਨਮੋਲ ਕੌਰ, ਅਰਮਾਨਦੀਪ, ਨਵਜੋਤ ਕੌਰ ਅਤੇ ਜਸਨੀਤ, ਹਰਵੀਰ ਸਿੰਘ, ਦਲਵੀਰ ਸਿੰਘ ਨੇ ਕਾਂਸੀ ਦੇ ਮੈਡਲ ਝੋਲੀ ਪਵਾਏ | ਉਨ•ਾਂ ਦੱਸਿਆ ਕਿ ਜੈਸਮੀਨ ਅਤੇ ਜਸਕੀਰਤ ਰਾਜ ਪੱਧਰ ਦੇ ਮੁਕਾਬਲਿਆਂ ਲਈ ਚੁਣੀਆਂ ਗਈਆਂ ਹਨ | ਅੰਡਰ-11 ਸਾਲ ਵਰਗ 'ਚੋਂ ਪ੍ਰਭਜੋਤ ਅਤੇ ਕਰਨਦੀਪ ਨੇ ਗੋਲਡ ਮੈਡਲ ਪ੍ਰਾਪਤ ਕੀਤਾ | ਉਨ•ਾਂ ਡੀ.ਪੀ.ਈ. ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਅਤੇ ਦਮਨ ਤੇ ਸਿਮਰਨ ਕੌਰ ਦੀ ਮਿਹਨਤ ਨੂੰ ਦਾਦ ਦਿੱਤੀ | ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪ੍ਰਦੀਪ ਜਿੰਦਲ ਅਤੇ ਚੇਅਰਮੈਨ ਨਿਸ਼ਾਂਤ ਜੈਨ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਕੋਆਰਡੀਨੇਟਰ ਕਿਰਨ ਮਠਾੜੂ ਨੇ ਦੱਸਿਆ ਕਿ ਚੈਂਪੀਅਨਸ਼ਿਪ ਦੌਰਾਨ ਹਲਕਾ ਵਿਧਾਇਕ ਬੁੱਧ ਰਾਮ, ਜ਼ਿਲ•ਾ ਵੂਸ਼ੂ ਐਸੋਸੀਏਸ਼ਨ ਦੇ ਪ੍ਰਧਾਨ ਸ਼ਾਮ ਲਾਲ ਧਲੇਵਾਂ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸ਼ੀਲਡਾਂ ਵੰਡ ਕੇ ਉਨ•ਾਂ ਦੀ ਹੌਸਲਾ ਅਫਜ਼ਾਈ ਕੀਤੀ | ਐਸੋਸੀਏਸ਼ਨ ਦੇ ਸਕੱਤਰ ਕਰਮਜੀਤ ਸਿੰਘ, ਅਕੈਡਮੀ ਦੇ ਸਰਪ੍ਰਸਤ ਪੰਕਜ ਕੁਮਾਰ, ਸੁਦਰਸ਼ਨ ਕੁਮਾਰ, ਗੁਰਦੀਪ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਈ-ਸੇਵਾ ਪੋਰਟਲ 'ਤੇ ਦਰਖਾਸਤਾਂ ਦੇ ਨਿਪਟਾਰੇ 'ਚ ਮਾਨਸਾ ਪੰਜਾਬ 'ਚੋਂ ਦੂਜੇ ਸਥਾਨ 'ਤੇ ਅਗਲੀ ਖ਼ਬਰ ਨੌਜਵਾਨ ਸੁਪਨੇ ਉਣ ਕੇ ਸਖ਼ਤ ਮਿਹਨਤ ਨਾਲ ਨਵੇਂ ਕੀਰਤੀਮਾਨ ਸਿਰਜ ਸਕਦੇ ਹਨ-ਸਵਰਨ ਸਿੰਘ ਵਿਰਕ
Ad Position 24