12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਭਗਵੰਤ ਮਾਨ ਦੀ ਅਗਵਾਈ ਵਾਲੀ 'ਸ਼ੁਕਰਾਨਾ ਯਾਤਰਾ' ਦਾ ਮਾਨਸਾ ਜ਼ਿਲੇ੍ਹ 'ਚ ਨਿੱਘਾ ਸਵਾਗਤ

Ad Position 21
repet_subhas-goyals [Copy P29]
ਅਜੀਤ ਡੈਸਕ 09-05-2026

ਮਾਨਸਾ/ਜੌੜਕੀਆਂ, 8 ਮਈ (ਬਲਵਿੰਦਰ ਸਿੰਘ ਧਾਲੀਵਾਲ, ਲਕਵਿੰਦਰ ਸ਼ਰਮਾ)- ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ 'ਚ ਬੇਅਦਬੀ ਸਬੰਧੀ ਪਾਸ ਕੀਤੇ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ-2026 ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਆਰੰਭ ਕੀਤੀ 'ਸ਼ੁਕਰਾਨਾ ਯਾਤਰਾ' ਦਾ ਤੀਜੇ ਦਿਨ ਮਾਨਸਾ ਜ਼ਿਲੇ੍ਹ 'ਚ ਪਹੁੰਚਣ 'ਤੇ ਆਪ ਆਗੂਆਂ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਆਮ ਲੋਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਹ ਯਾਤਰਾ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਹੁੰਦੀ ਹੋਈ ਜਿਉਂ ਹੀ ਜ਼ਿਲੇ੍ਹ ਦੇ ਪਿੰਡ ਬਹਿਣੀਵਾਲ ਵਿਖੇ ਪਹੁੰਚੀ, ਮੌਕੇ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਅਗਵਾਈ 'ਚ ਲੋਕਾਂ ਵਲੋਂ ਸਵਾਗਤ ਕੀਤਾ ਗਿਆ | ਉਪਰੰਤ ਤਲਵੰਡੀ ਸਾਬੋ ਤਾਪ ਘਰ ਬਣਾਂਵਾਲਾ ਦੇ ਅਧਿਕਾਰੀਆਂ ਨੇ ਵੀ ਥਰਮਲ ਪਲਾਂਟ ਦੇ ਗੇਟ ਅੱਗੇ ਮੁੱਖ ਮੰਤਰੀ ਨੂੰ ਜੀ ਆਇਆ ਕਿਹਾ ਗਿਆ | ਅਰਵਿੰਦ ਨਗਰ ਮਾਨਸਾ ਵਿਖੇ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਅਤੇ ਬਾਬਾ ਜੋਗੀਪੀਰ ਰੱਲਾ ਨੇੜੇ ਮੁੱਖ ਸੜਕ 'ਤੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਮਾਲਵਾ ਜੋਨ ਦੇ ਕੋਆਰਡੀਨੇਟਰ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੁਸਪਿੰਦਰਬੀਰ ਸਿੰਘ ਚਹਿਲ ਦੀ ਅਗਵਾਈ 'ਚ ਲੋਕਾਂ ਵਲੋਂ ਮੁੱਖ ਮੰਤਰੀ ਦਾ ਸਵਾਗਤ ਕੀਤਾ | ਇਸ ਤੋਂ ਇਲਾਵਾ ਜਿਹੜੇ ਪਿੰਡਾਂ ਰਾਹੀਂ ਇਹ ਯਾਤਰਾ ਗੁਜ਼ਰੀ ਦੇ ਬਾਸ਼ਿੰਦਿਆਂ ਨੇ ਵੀ ਜੈਕਾਰੇ ਲਗਾਏ | ਵੱਖ-ਵੱਖ ਥਾਵਾਂ 'ਤੇ ਸੰਬੋਧਨ ਹੁੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਵਿਧਾਨ ਸਭਾ 'ਚ ਪਾਸ ਕੀਤਾ ਬੇਅਦਬੀ ਸੋਧ ਐਕਟ ਰਾਜਪਾਲ ਦੀ ਪ੍ਰਵਾਨਗੀ ਤੋਂ ਬਾਅਦ ਇਤਿਹਾਸਕ ਕਾਨੂੰਨ ਬਣ ਗਿਆ ਹੈ ਅਤੇ ਹੁਣ ਕੋਈ ਵੀ ਵਿਅਕਤੀ ਬੇਅਦਬੀ ਮਾਮਲੇ 'ਚ ਸਜ਼ਾ ਤੋਂ ਨਹੀਂ ਬਚ ਸਕੇਗਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਮੌਕੇ ਕੀਤੀਆਂ ਸਾਰੀਆਂ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ | ਉਨ੍ਹਾਂ ਦਾਅਵਾ ਕੀਤਾ ਕਿ ਲੋਕਾਈ ਦੇ ਸਹਿਯੋਗ ਨਾਲ 2027 'ਚ 'ਆਪ' ਦੀ ਪੰਜਾਬ 'ਚ ਮੁੜ ਸਰਕਾਰ ਬਣੇਗੀ | ਵੱਖ-ਵੱਖ ਥਾਵਾਂ 'ਤੇ ਸਵਾਗਤ ਕਰਨ ਵਾਲਿਆਂ 'ਚ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਮਾਰਕਿਟ ਕਮੇਟੀ ਭੀਖੀ ਦੇ ਚੇਅਰਮੈਨ ਮਾ: ਵਰਿੰਦਰ ਸੋਨੀ, ਇਸਤਰੀ ਆਗੂ ਸ਼ਰਨਜੀਤ ਕੌਰ ਰਾਮਗੜ੍ਹੀਆ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜੀਤ ਸਿੰਘ ਦੰਦੀਵਾਲ, ਆਪ ਆਗੂ ਗੁਰਸੇਵਕ ਸਿੰਘ ਝੁਨੀਰ, ਕਿਸਾਨ ਵਿੰਗ ਦੇ ਚਰਨਜੀਤ ਸਿੰਘ ਅੱਕਾਂਵਾਲੀ, ਰਮੇਸ਼ ਕੁਮਾਰ ਖਿਆਲਾ, ਟਰੱਕ ਯੂਨੀਅਨ ਮਾਨਸਾ ਦੇ ਪ੍ਰਧਾਨ ਰਿੰਪੀ ਮਾਨਸ਼ਾਹੀਆ, ਹਰਭਜਨ ਸਿੰਘ ਸਰਪੰਚ ਰੱਲਾ, ਗੁਰਸ਼ਰਨ ਸਿੰਘ ਸਰਪੰਚ ਮੂਸਾ, ਰਜਿੰਦਰ ਸਿੰਘ ਸਰਪੰਚ ਦਸੌਂਧੀਆ, ਸੁਖਵਿੰਦਰ ਸਿੰਘ ਬੱਗੀ ਸਰਪੰਚ ਬਹਿਣੀਵਾਲ, ਜਗਸੀਰ ਸਿੰਘ ਸਰਪੰਚ ਜੌੜਕੀਆਂ, ਗੁਰਪ੍ਰੀਤ ਸਿੰਘ ਸਰਪੰਚ ਟਾਂਡੀਆਂ, ਨੈਬ ਸਿੰਘ ਸਰਪੰਚ ਤਲਵੰਡੀ ਅਕਲੀਆ, ਸਰਪੰਚ ਬੱਬੀ ਸਿੰਘ ਮਾਖਾ, ਸਰਪੰਚ ਕਿ੍ਪਾਲ ਸਿੰਘ ਸਰਪੰਚ ਧਿੰਗੜ, ਹਰਜੀਤ ਸਿੰਘ ਸਰਪੰਚ ਉੱਡਤ, ਰਸ਼ਦੀਪ ਸਿੰਘ ਸਰਪੰਚ ਕੋਟਧਰਮੂ ਆਦਿ ਸਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਹਿਰਾਸਤ 'ਚ ਲਏ ਸੰਘਰਸ਼ਕਾਰੀ ਦੇਰ ਸ਼ਾਮ ਰਿਹਾਅ ਅਗਲੀ ਖ਼ਬਰ ਮੁੱਖ ਮੰਤਰੀ ਦਾ ਵਿਰੋਧ ਕਰਨ ਪਹੁੰਚਦੇ ਕਿਸਾਨਾਂ ਨੂੰ ਪੁਲਿਸ ਨੇ ਜਬਰੀ ਰੋਕਿਆ-ਜੀਵਨ ਸਿੰਘ ਵਾਲਾ ਕੋਲ ਹੋਈ ਹੱਥੋਪਾਈ
Ad Position 24