11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਚੋਣਾਂ ਦਾ ਬਿਗੁਲ ਵੱਜਦਿਆਂ ਹੀ ਨਗਰ ਨਿਗਮ 'ਚ ਚਾਹਵਾਨ ਉਮੀਦਵਾਰਾਂ ਦਾ ਲੱਗਿਆ ਮੇਲਾ

Ad Position 21
No active advertisement
ਅਜੀਤ ਡੈਸਕ 13-05-2026
ਬਠਿੰਡਾ, 12 ਮਈ (ਸੱਤਪਾਲ ਸਿੰਘ ਸਿਵੀਆਂ)-ਸਥਾਨਕ ਸਰਕਾਰਾਂ ਵਿਭਾਗ ਦੀਆਂ ਚੋਣਾਂ ਦਾ ਬਿਗੁਲ ਵੱਜਦਿਆਂ ਹੀ ਨਗਰ ਨਿਗਮ ਬਠਿੰਡਾ ਦੇ ਦਫ਼ਤਰ 'ਚ ਚੋਣਾਂ ਲੜਨ ਦੇ ਚਾਹਵਾਨਾਂ ਦਾ ਮੇਲਾ ਲੱਗਣਾ ਸ਼ੁਰੂ ਹੋ ਗਿਆ ਹੈ | ਚੋਣਾਂ ਲੜਨ ਦੇ ਚਾਹਵਾਨ ਵਿਅਕਤੀ ਨਿਗਮ ਦਫ਼ਤਰ ਪੁੱਜ ਕੇ ਵੱਖ-ਵੱਖ ਤਰ੍ਹਾਂ ਦੇ ਇਤਰਾਜ਼ ਹੀਣਤਾ ਸਰਟੀਫਿਕੇਟ ਪ੍ਰਾਪਤ ਕਰ ਰਹੇ ਹਨ | ਜੇਕਰ ਕੋਈ ਵਿਅਕਤੀ ਨਿਗਮ ਦੀ ਕਿਸੇ ਤਰ੍ਹਾਂ ਦੀ ਬਿੱਲ ਵਗ਼ੈਰਾ ਦੀ ਅਦਾਇਗੀ ਦਾ ਦੇਣਯੋਗ ਹੈ ਤਾਂ ਉਹ ਬਣਦੀ ਰਕਮ ਭਰ ਕੇ ਆਪਣੇ ਖਾਤੇ ਕਲੀਅਰ ਕਰ ਰਿਹਾ ਹੈ ਤਾਂ ਜੋ ਉਸ ਨੂੰ ਕੌਂਸਲਰ ਦੀ ਚੋਣ ਲੜਨ ਸਮੇਂ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ | ਇਸੇ ਤਰ੍ਹਾਂ ਜ਼ਿਲੇ੍ਹ ਅਧੀਨ ਪੈਂਦੀਆਂ ਵੱਖ-ਵੱਖ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲੜਨ ਦੇ ਚਾਹਵਾਨ ਵੀ ਸਬੰਧਿਤ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਦਫ਼ਤਰਾਂ ਤੋਂ ਉਕਤ ਇਤਰਾਜ਼ ਹੀਣਤਾ ਸਰਟੀਫਿਕੇਟ ਪ੍ਰਾਪਤ ਕਰਨ ਵਿਚ ਜੁੱਟੇ ਹੋਏ | ਇਨ੍ਹਾਂ ਚੋਣਾਂ ਸੰਬੰਧੀ ਪੰਜਾਬ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਅਨੁਸਾਰ ਅੱਜ ਤੋਂ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਨਾਮਜ਼ਦਗੀਆਂ ਸ਼ੁਰੂ ਹੋ ਰਹੀਆਂ ਹਨ, ਜੋ 16 ਮਈ ਤੱਕ ਚੱਲਣੀਆਂ ਹਨ | ਨਗਰ ਨਿਗਮ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਕੁਲ 50 ਵਾਰਡ ਹਨ, ਜੋ ਵੱਖ-ਵੱਖ ਵਰਗਾਂ ਲਈ ਰਾਖਵੇਂ ਹਨ | ਇਨ੍ਹਾਂ ਵਾਰਡਾਂ 'ਚ ਵੱਖ-ਵੱਖ ਸਿਆਸੀ ਧਿਰਾਂ ਨਾਲ ਸਬੰਧਿਤ ਚੋਣ ਲੜਨ ਦੇ ਚਾਹਵਾਨਾਂ ਵਲੋਂ ਆਪਣੀ-ਆਪਣੀ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ, ਪਰ ਨਵੀਂ ਵਾਰਡਬੰਦੀ ਦੇ ਨਾਲ-ਨਾਲ ਪਿਛਲੇ ਸਮੇਂ 'ਚ ਪਹਿਲਾਂ ਕਾਂਗਰਸ ਪਾਰਟੀ ਨਾਲ ਸਬੰਧਿਤ ਮੇਅਰ ਰਮਨ ਗੋਇਲ ਨੂੰ ਗੱਦੀਓਾ ਲਾਹੁਣ ਅਤੇ ਮੁੜ ਵਾਰਡ ਨੰਬਰ 48 ਦੀ ਉਪ-ਚੋਣ ਦੇ ਜੇਤੂ ਕੌਂਸਲਰ ਪਦਮਜੀਤ ਸਿੰਘ ਮਹਿਤਾ ਦੇ ਮੇਅਰ ਬਣਨ ਸਮੇਂ ਹੋਈ ਸਿਆਸੀ ਉਥੱਲ ਨੇ ਵੀ ਸ਼ਹਿਰ ਦਾ ਸਿਆਸੀ ਗਣਿਤ ਵਿਗਾੜਿਆ ਹੋਇਆ ਹੈ | ਇਸ ਘਟਨਾਕ੍ਰਮ ਦੌਰਾਨ ਕਈ ਕੌਂਸਲਰ ਆਪਣੀ-ਆਪਣੀ ਮਾਂ ਪਾਰਟੀ ਨੂੰ ਛੱਡ ਕੇ ਸੱਤਾਧਾਰੀ ਧਿਰ ਦੇ ਨਾਲ ਜਾ ਜੁੜੇ ਸਨ ਤੇ ਹੁਣ ਇਹ ਵੀ ਭੰਬਲਭੂਸਾ ਬਣਿਆ ਹੋਇਆ ਹੈ ਕਿ ਇਨ੍ਹਾਂ ਦਲ-ਬਦਲਣ ਵਾਲੇ ਕੌਂਸਲਰਾਂ ਨੂੰ ਸੱਤਾਧਾਰੀ ਧਿਰ ਆਪਣੇ ਉਮੀਦਵਾਰ ਬਣਾਉਂਦੀ ਹੈ ਜਾਂ ਨਹੀਂ | ਕਿਹੜਾ ਪੁਰਾਣਾ ਕੌਂਸਲਰ ਜਾਂ ਨਵਾਂ ਚਿਹਰਾ ਕਿਹੜੇ ਵਾਰਡ ਤੋਂ ਕਿਹੜੀ ਪਾਰਟੀ ਦਾ ਉਮੀਦਵਾਰ ਹੋਵੇਗਾ | ਇਨ੍ਹਾਂ ਚੋਣਾਂ ਵਿਚ ਬਠਿੰਡਾ ਸ਼ਹਿਰ ਦੇ ਸਵਾ 2 ਲੱਖ ਤੋਂ ਵੱਧ ਵੋਟਰ 26 ਮਈ ਨੂੰ ਆਪਣੀ ਵੋਟ ਦੀ ਵਰਤੋਂ ਕਰਨਗੇ ਅਤੇ ਆਪਣੇ-ਆਪਣੇ ਵਾਰਡਾਂ ਦੇ ਕੌਂਸਲਰਾਂ ਦੀ ਚੋਣ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਚੋਣਾਂ ਲਈ ਕਾਂਗਰਸ ਨੇ ਕੱਸੀ ਕਮਰ ਅਗਲੀ ਖ਼ਬਰ ਫਤਹਿ ਗਰੁੱਪ ਆਫ ਇੰਸਟੀਚਿਊਸ਼ਨ ਵਿਖੇ ਰਾਸ਼ਟਰੀ ਤਕਨਾਲੋਜੀ ਦਿਵਸ ਮਨਾਇਆ
Ad Position 24