ਬੋਹਾ, 14 ਮਈ (ਰਮੇਸ਼ ਤਾਂਗੜੀ)- ਸ਼ੋ੍ਰਮਣੀ ਅਕਾਲੀ ਦਲ ਵਲੋਂ 13 ਮੈਂਬਰੀ ਨਗਰ ਪੰਚਾਇਤ ਬੋਹਾ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ | ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ, ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਬੱਲਮ ਸਿੰਘ ਕਲੀਪੁਰ, ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਸੋਢੀ ਵਲੋਂ ਪਾਰਟੀ ਹਾਈਕਮਾਨ ਦੀ ਪ੍ਰਵਾਨਗੀ ਨਾਲ ਪਹਿਲੀ ਸੂਚੀ 'ਚ 10 ਵਾਰਡਾਂ 'ਚ ਯੋਗ ਚਿਹਰਿਆਂ ਨੂੰ ਉਮੀਦਵਾਰ ਬਣਾਇਆ ਗਿਆ ਹੈ | ਜਥੇਦਾਰ ਕਲੀਪੁਰ ਨੇ ਦੱਸਿਆ ਕਿ ਵਾਰਡ ਨੰਬਰ 1 ਤੋਂ ਸਰਬਜੀਤ ਕੌਰ, 2 ਤੋਂ ਜਿੰਦਰਪਾਲ ਸਿੰਘ, 3 ਤੋਂ ਜਸਵੀਰ ਸਿੰਘ ਮੌੜ, 4 ਤੋਂ ਮਲਕੀਤ ਸਿੰਘ, 7 ਤੋਂ ਪਿੰਦਰਜੀਤ ਕੌਰ ਵਿਰਕ, 8 ਤੋਂ ਰਾਜਵਿੰਦਰ ਕੌਰ, 9 ਤੋਂ ਸ਼ਰਨਜੀਤ ਕੌਰ ਉੱਪਲ, 10 ਤੋਂ ਗੁਰਮੀਤ ਸਿੰਘ, 12 ਤੋਂ ਬਾਦਲ ਸਿੰਘ ਤੇ ਵਾਰਡ ਨੰ. 13 ਤੋਂ ਮਹਾਵੀਰ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ | ਪਾਰਟੀ ਆਗੂਆਂ ਨੇ ਕਿਹਾ ਕਿ ਬੋਹਾ ਦੇ ਵਿਕਾਸ, ਬੁਨਿਆਦੀ ਸੁਵਿਧਾਵਾਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਸ਼ੋ੍ਰਮਣੀ ਅਕਾਲੀ ਦਲ ਹਮੇਸ਼ਾ ਵਚਨਬੱਧ ਹੈ | ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਦੀ ਚੋਣ ਦੌਰਾਨ ਹਰ ਵਰਗ ਦੀ ਨੁਮਾਇੰਦਗੀ ਅਤੇ ਸਥਾਨਕ ਲੋਕਾਂ ਦੀ ਰਾਏ ਨੂੰ ਤਰਜੀਹ ਦਿੱਤੀ ਗਈ ਹੈ | ਇਸ ਮੌਕੇ ਜੋਗਾ ਸਿੰਘ ਪ੍ਰਧਾਨ, ਬਲਬੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਸਤਵੰਤ ਸਿੰਘ ਸੱਤਾ, ਸੰਤੋਖ ਸਿੰਘ ਭੀਮੜਾ, ਗਗਨਦੀਪ ਸਿੰਘ ਉੱਪਲ ਜ਼ਿਲ੍ਹਾ ਪ੍ਰਧਾਨ ਸੋਈ ਹਾਜ਼ਰ ਸਨ |