ਝੁਨੀਰ, 14 ਮਈ (ਸੰਜੀਵ ਸਿੰਗਲਾ)- ਵਿਮੁਕਤ ਕਬੀਲੇ ਬਾਜ਼ੀਗਰ, ਵਣਜਾਰਾ ਸਮਾਜ ਵਲੋਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ 18 ਮਈ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਅੱਗੇ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ | ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਬਿੰਦਾ ਨੇ ਪਿੰਡ ਝੰਡੂਕੇ ਵਿਖੇ ਮੀਟਿੰਗ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਵਲੋਂ 18 ਮਈ ਤੋਂ ਪਹਿਲਾਂ ਮੰਗਾਂ ਨੂੰ ਪ੍ਰਵਾਨ ਨਾ ਕੀਤਾ ਗਿਆ ਤਾਂ ਜਥੇਬੰਦੀ ਵਲੋਂ ਸੰਘਰਸ਼ ਦਾ ਰਾਹ ਅਪਣਾਇਆਂ ਜਾਵੇਗਾ | ਇਸ ਮੌਕੇ ਸੂਬਾ ਸਕੱਤਰ ਸੁਰਜੀਤ ਸਿੰਘ ਮੰਡੀ ਕਲਾਂ, ਸਵਰਨ ਸਿੰਘ ਪੰਜਗਰਾਈਾ, ਸੁਰਜੀਤ ਸਿੰਘ ਫੂਸ ਮੰਡੀ, ਰਾਜੂ ਨੰਗਲ ਕਲਾਂ, ਦਲੀਪ ਸਿੰਘ ਪੰਚ ਝੰਡੂਕੇ, ਕਿ੍ਸ਼ਨ ਚੰਦ ਬਾਲਿਆਂਵਾਲੀ, ਨੰਦ ਸਿੰਘ, ਮੇਵਾ ਸਿੰਘ, ਗੁਰਪ੍ਰੀਤ ਸਿੰਘ ਪੀਚਾ, ਬੂਟਾ ਸਿੰਘ ਝੰਡੂਕੇ, ਕਿ੍ਸ਼ਨ ਚੰਦ ਸਾਹਨੇਵਾਲੀ, ਜੱਗੀ ਮੈਂਬਰ ਝੰਡੂਕੇ, ਅਮਰ ਸਿੰਘ, ਜੋਗਿੰਦਰ ਸਿੰਘ ਹੀਰਕੇ, ਹਰਪਾਲ ਸਿੰਘ ਝੰਡੂਕੇ ਆਦਿ ਹਾਜ਼ਰ ਸਨ |