15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਆਮ ਆਦਮੀ ਪਾਰਟੀ ਵਲੋਂ ਨਗਰ ਕੌਂਸਲ ਬੁਢਲਾਡਾ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਬੁਢਲਾਡਾ, 15 ਮਈ (ਸਵਰਨ ਸਿੰਘ ਰਾਹੀ)- 26 ਮਈ ਨੂੰ ਹੋਣ ਵਾਲੀ ਨਗਰ ਕੌਂਸਲ ਬੁਢਲਾਡਾ ਦੀ ਚੋਣ ਲਈ ਆਮ ਆਦਮੀ ਪਾਰਟੀ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਸ ਤਹਿਤ ਵਾਰਡ ਨੰਬਰ 1 (ਬੀ.ਸੀ.) ਤੋਂ ਰਾਮ ਸਿੰਘ, ਵਾਰਡ ਨੰਬਰ 2 (ਜਨਰਲ) ਤੋਂ ਗੁਰਪ੍ਰੀਤ ਸਿੰਘ, ਵਾਰਡ ਨੰਬਰ 3 (ਐਸ.ਸੀ. ਮਹਿਲਾ) ਤੋਂ ਕਮਲਜੀਤ ਕੌਰ, ਵਾਰਡ ਨੰਬਰ 5 ਤੇ 7 (ਮਹਿਲਾ) ਤੋਂ ਕ੍ਰਮਵਾਰ ਮਨਜੀਤ ਕੌਰ ਤੇ ਸਿਮਰਨਜੀਤ ਕੌਰ, ਵਾਰਡ ਨੰਬਰ 8 (ਐਸ.ਸੀ.) ਤੋਂ ਕੁਲਦੀਪ ਸਿੰਘ ਸ਼ੀਮਾਰ, ਵਾਰਡ ਨੰਬਰ 9 (ਐਸ.ਸੀ. ਮਹਿਲਾ) ਤੋਂ ਪਰਮਜੀਤ ਕੌਰ, ਵਾਰਡ ਨੰਬਰ 11 (ਮਹਿਲਾ) ਤੋਂ ਮਨਜੀਤ ਕੌਰ, ਵਾਰਡ ਨੰਬਰ 12, 14 ਤੇ 16 (ਜਨਰਲ) ਤੋਂ ਕ੍ਰਮਵਾਰ ਸਤਨਾਮ ਸਿੰਘ ਝਿੰਜਰ, ਆਰਤੀ ਰਾਣੀ ਤੇ ਟਿੰਕੂ ਪੰਜਾਬ, ਵਾਰਡ ਨੰਬਰ 17 (ਮਹਿਲਾ) ਤੋਂ ਕੰਚਨ, ਵਾਰਡ ਨੰਬਰ 18 (ਐਸ.ਸੀ.) ਤੋਂ ਸਤਨਾਮ ਸਿੰਘ ਅਤੇ ਵਾਰਡ ਨੰਬਰ 19 (ਐਸ.ਸੀ. ਮਹਿਲਾ) ਤੋਂ ਕਰਮਜੀਤ ਕੌਰ ਉਮੀਦਵਾਰ ਐਲਾਨੇ ਗਏ ਹਨ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਪਾਰਟੀ ਦੇ ਇਹ ਮਜ਼ਬੂਤ ਉਮੀਦਵਾਰ ਸ਼ਾਨਦਾਰ ਜਿੱਤ ਹਾਸਲ ਕਰਨਗੇ ਅਤੇ ਰਹਿੰਦੇ ਵਾਰਡਾਂ ਤੋਂ ਉਮੀਦਵਾਰਾਂ ਦੇ ਨਾਂਅ ਜਲਦ ਹੀ ਐਲਾਨ ਦਿੱਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਸ਼ਹਿਰੀ ਪ੍ਰਧਾਨ ਨੇਮ ਚੰਦ ਨੇਮਾ 6 ਸਾਲਾਂ ਲਈ ਬਰਖ਼ਾਸਤ ਅਗਲੀ ਖ਼ਬਰ ਮਿਉਂਸੀਪਲ ਵਰਕਰਜ਼ ਯੂਨੀਅਨ ਵਲੋਂ 'ਆਪ' ਉਮੀਦਵਾਰਾਂ ਦੇ ਵਿਰੋਧ ਦਾ ਫ਼ੈਸਲਾ
Ad Position 24