ਮਾਨਸਾ, 20 ਮਈ (ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ)- ਨਗਰ ਕੌਂਸਲ ਮਾਨਸਾ ਦੇ 27 ਵਾਰਡਾਂ 'ਚ ਉਮੀਦਵਾਰਾਂ ਨੇ ਚੋਣ ਸਰਗਰਮੀਆਂ ਇਕਦਮ ਭਖਾ ਦਿੱਤੀਆਂ ਹਨ | ਸੱਤਾਧਾਰੀ ਧਿਰ ਆਮ ਆਦਮੀ ਪਾਰਟੀ, ਸ਼ੋ੍ਰਮਣੀ ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ ਵਲੋਂ ਇਹ ਚੋਣਾਂ ਪਾਰਟੀ ਨਿਸ਼ਾਨ 'ਤੇ ਲੜੀਆਂ ਜਾ ਰਹੀਆਂ ਹਨ | ਕੁੱਲ 120 ਉਮੀਦਵਾਰ ਚੋਣ ਮੈਦਾਨ 'ਚ ਹਨ | ਬਹੁਤੇ ਵਾਰਡਾਂ 'ਚ ਤਿੰਨਕੋਨੇ ਮੁਕਾਬਲੇ ਹੋਣ ਦੀ ਵੀ ਸੰਭਾਵਨਾ ਬਣਦੀ ਜਾ ਰਹੀ ਹੈ ਜਦਕਿ ਕਈ ਵਾਰਡਾਂ 'ਚ ਗਹਿਗੱਚ ਮੁਕਾਬਲਾ ਵੀ ਹੋਵੇਗਾ | ਕਈ ਆਜ਼ਾਦ ਉਮੀਦਵਾਰ ਵੀ ਮਜ਼ਬੂਤ ਸਥਿਤੀ 'ਚ ਹਨ | ਉਮੀਦਵਾਰਾਂ ਦੇ ਚੋਣ ਦਫ਼ਤਰਾਂ ਦਾ ਉਦਘਾਟਨ ਰਾਜਸੀ ਪਾਰਟੀਆਂ ਦੇ ਮੁੱਖ ਆਗੂ ਕਰ ਰਹੇ ਹਨ | ਅਸਲ ਵਿਚ ਇਹ ਚੋਣ ਰਾਜਨੀਤਕ ਪਾਰਟੀਆਂ ਦੇ ਆਗੂਆਂ ਲਈ ਵਕਾਰ ਦਾ ਸਵਾਲ ਬਣ ਗਈ ਹੈ, ਜਿਸ ਕਰ ਕੇ ਉਹ ਪਰਿਵਾਰ ਸਮੇਤ ਵੋਟਰਾਂ ਨਾਲ ਸੰਪਰਕ ਸਾਧਣ ਲੱਗੇ ਹਨ | ਅੱਤ ਦੀ ਗਰਮੀ 'ਚ ਅੱਜ ਵੱਖ-ਵੱਖ ਵਾਰਡਾਂ 'ਚ ਉਮੀਦਵਾਰਾਂ ਦੇ ਨਾਲ ਰਾਜਸੀ ਆਗੂ ਵੀ ਵੋਟਾਂ ਮੰਗਦੇ ਵੇਖੇ ਗਏ | 'ਆਪ' ਦੇ ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ, ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਚਰ, ਕਿਸਾਨ ਵਿੰਗ ਦੇ ਆਗੂ ਚਰਨਜੀਤ ਸਿੰਘ ਅੱਕਾਂਵਾਲੀ, ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਤੇ ਪਾਰਟੀ ਦੇ ਬੁਲਾਰੇ ਐਡਵੋਕੇਟ ਕੇ.ਐਸ. ਮਠਾੜੂ, ਸੀ.ਪੀ.ਆਈ. ਦੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਭਾਜਪਾ ਦੇ ਆਗੂ ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਭਾਜਪਾ ਆਗੂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਸਾਬਕਾ ਜ਼ਿਲ੍ਹਾ ਪ੍ਰਧਾਨ ਸਤੀਸ਼ ਕੁਮਾਰ ਗੋਇਲ, ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ, ਸਾਬਕਾ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਯੂਥ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਵਿੱਕੀ, ਪਿ੍ਤਪਾਲ ਸਿੰਘ ਡਾਲੀ, ਬਸਪਾ ਦੇ ਕੁਲਦੀਪ ਸਿੰਘ ਸਰਦੂਲਗੜ੍ਹ, ਐਡਵੋਕੇਟ ਭੁਪਿੰਦਰ ਸਿੰਘ ਬੀਰਵਾਲ ਆਦਿ ਪਿਛਲੇ ਦਿਨਾਂ ਤੋਂ ਵਾਰਡ ਵਾਰ ਸਰਗਰਮੀਆਂ ਜੁਟਾ ਰਹੇ ਹਨ | 21 ਮੈਂਬਰੀ ਸੰਘਰਸ਼ ਕਮੇਟੀ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ, ਧੰਨਾ ਮੱਲ ਗੋਇਲ, ਆਰ.ਟੀ.ਆਈ. ਕਾਰਕੁਨ ਮਾਨਿਕ ਗੋਇਲ, ਵਾਇਸ ਆਫ਼ ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ, ਪ੍ਰੋਜੈਕਟ ਕੋਆਰਡੀਨੇਟਰ ਲਖਵਿੰਦਰ ਸਿੰਘ ਮੂਸਾ, ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਐਡਵੋਕੇਟ ਕੇਸਰ ਸਿੰਘ ਧਲੇਵਾਂ, ਜਤਿੰਦਰ ਕੁਮਾਰ ਆਗਰਾ, ਸੇਠੀ ਸਿੰਘ ਸਰਾਂ, ਬਿੱਕਰ ਸਿੰਘ ਮੰਘਾਣੀਆਂ ਵੀ ਸਾਥੀਆਂ ਸਮੇਤ ਸਰਗਰਮ ਹਨ | ਚੋਣ ਲੜ ਰਹੇ ਉਮੀਦਵਾਰਾਂ 'ਚ ਨਗਰ ਕੌਂਸਲ ਦੇ ਇਕ ਸਾਬਕਾ ਪ੍ਰਧਾਨ ਤੋਂ ਇਲਾਵਾ ਸਾਬਕਾ ਕੌਂਸਲਰਾਂ ਦੀ ਭਰਮਾਰ ਹੈ | ਮੌਸਮ ਵਿਗਿਆਨੀਆਂ ਅਨੁਸਾਰ ਅਗਲੇ ਦਿਨਾਂ 'ਚ ਤਾਪਮਾਨ 'ਚ ਹੋਰ ਵਾਧਾ ਹੋਵੇਗਾ ਪਰ ਇਸ ਗੱਲ 'ਚ ਵੀ ਕੋਈ ਦੋ-ਰਾਵਾਂ ਨਹੀਂ ਕਿ ਚੋਣ ਸਰਗਰਮੀਆਂ ਵੀ ਹੋਰ ਭਖਣਗੀਆਂ | 'ਅਜੀਤ' ਦੀ ਟੀਮ ਵਲੋਂ ਵੱਖ-ਵੱਖ ਵਾਰਡਾਂ ਦੇ ਦੌਰੇ ਦੌਰਾਨ ਪਾਇਆ ਕਿ ਵੋਟਰ ਖ਼ਾਮੋਸ਼ ਹਨ ਜਦਕਿ ਉਮੀਦਵਾਰ ਇਸ ਗੱਲੋਂ ਚਿੰਤਤ ਹਨ ਕਿ ਵੋਟਰਾਂ ਦਾ ਰੁਖ ਕਿਸ ਵੱਲ ਹੋਵੇਗਾ | ਉੱਧਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ ਹਨ | ਭਾਗੀਰਥ ਸਿੰਘ ਮੀਨਾ ਐਸ. ਐਸ. ਪੀ. ਅਨੁਸਾਰ ਪੁਲਿਸ ਸ਼ਾਂਤਮਈ ਤਰੀਕੇ