14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਬੋਹਾ ਦੇ ਵਿਕਾਸ ਕਾਰਜ ਅਕਾਲੀ ਸਰਕਾਰ ਦੀ ਵੱਡੀ ਦੇਣ- ਕਲੀਪੁਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-05-2026
ਬੋਹਾ, 24 ਮਈ (ਰਮੇਸ਼ ਤਾਂਗੜੀ)- ਸਥਾਨਕ ਸਰਕਾਰਾਂ ਦੀਆਂ ਚੋਣਾਂ ਨੂੰ ਲੈ ਕੇ ਨਗਰ ਪੰਚਾਇਤ ਬੋਹਾ ਵਿਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ | ਸ਼ਹਿਰ ਦੇ ਲੋਕਾਂ 'ਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਭਾਰੀ ਉਤਸ਼ਾਹ ਅਤੇ ਸਮਰਥਨ ਦੇਖਣ ਨੂੰ ਮਿਲ ਰਿਹਾ ਹੈ | ਸ਼੍ਰੋਮਣੀ ਅਕਾਲੀ ਦਲ ਵਲੋਂ ਬੋਹਾ ਚੋਣ ਦੇ ਇੰਚਾਰਜ ਤੇ ਸਾਬਕਾ ਚੇਅਰਮੈਨ ਬੱਲਮ ਸਿੰਘ ਕਲੀਪੁਰ ਨੇ ਇੱਥੇ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਬੋਹਾ ਦੇ ਵਿਕਾਸ ਕਾਰਜ ਅਕਾਲੀ ਸਰਕਾਰ ਦੀ ਵੱਡੀ ਦੇਣ ਹਨ | ਉਨ੍ਹਾਂ ਕਿਹਾ ਕਿ ਬੋਹਾ ਸ਼ਹਿਰ ਦਾ ਜਿੰਨਾ ਵੀ ਵਿਕਾਸ ਅੱਜ ਤੱਕ ਹੋਇਆ ਹੈ, ਉਹ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਹੈ | ਅਕਾਲੀ ਆਗੂ ਜਤਿੰਦਰ ਸਿੰਘ ਸੋਢੀ ਨੇ ਕਿਹਾ ਕਿ ਬੋਹਾ ਵਾਸੀ ਹਰਸਿਮਰਤ ਕੌਰ ਬਾਦਲ ਵਲੋਂ ਕੀਤੇ ਵਿਕਾਸ ਕਾਰਜਾਂ ਨੂੰ ਧਿਆਨ 'ਚ ਰੱਖ ਕੇ ਵੋਟਾਂ ਪਾਉਣ | ਇਸ ਮੌਕੇ ਅਕਾਲੀ ਉਮੀਦਵਾਰਾਂ ਤੋ ਇਲਾਵਾ ਜਥੇਦਾਰ ਜੋਗਾ ਸਿੰਘ, ਨਿਰੰਜਨ ਬੋਹਾ, ਅਸ਼ੋਕ ਕੱਕੜ, ਬਲਬੀਰ ਸਿੰਘ, ਬਲਦੇਵ ਸਿੰਘ ਮੰਗਾ, ਸਤੀਸ਼ ਕੁਮਾਰ ਤੀਸ਼ਾਂ, ਸਤਵੰਤ ਸਿੰਘ ਸੱਤਾ, ਜਥੇਦਾਰ ਸੰਤੋਖ ਸਿੰਘ ਭੀਮੜਾ, ਗੁਰਦੀਪ ਸਿੰਘ ਵਿਰਕ, ਜੱਜ ਸਿੰਘ, ਗਗਨਦੀਪ ਸਿੰਘ ਉੱਪਲ ਜ਼ਿਲ੍ਹਾ ਪ੍ਰਧਾਨ ਸੋਈ, ਜਥੇਦਾਰ ਮਹਿੰਦਰ ਸਿੰਘ ਸੈਦੇਵਾਲਾ, ਮੋਹਨ ਸਿੰਘ ਲਹੋਰੀਆ, ਮਨਪ੍ਰੀਤ ਕੌਰ ਬੋਹਾ ਸਾਬਕਾ ਕੌਂਸਲਰ, ਕੁਲਜੀਤ ਸਿੰਘ ਦਿਓਲ, ਹੈਪੀ ਐਮ.ਸੀ., ਕੁਲਵਿੰਦਰ ਸਿੰਘ ਗਰਚਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਉਮੀਦਵਾਰਾਂ ਨੂੰ ਲੱਡੂਆਂ, ਕੇਲਿਆਂ ਤੇ ਡਰਾਈ ਫਰੂਟ ਨਾਲ ਤੋਲਿਆ ਅਗਲੀ ਖ਼ਬਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਪੁਲਿਸ ਨੇ ਸ਼ਹਿਰ 'ਚ ਕੱਢਿਆ ਫਲੈਗ ਮਾਰਚ <br/>
Ad Position 24