ਜੋਗਾ, 24 ਮਈ (ਮਨਜੀਤ ਸਿੰਘ ਘੜੈਲੀ)- ਸਥਾਨਕ ਨਗਰ ਪੰਚਾਇਤ ਦੇ ਵਾਰਡ ਨੰਬਰ 7 'ਚ ਚੋਣ ਅਖਾੜਾ ਪੂਰਾ ਭਖਿਆ ਵਿਖਾਈ ਦੇ ਰਿਹਾ ਹੈ | ਵਾਰਡ 'ਚ 2 ਉਮੀਦਵਾਰ ਹੀ ਚੋਣ ਮੈਦਾਨ 'ਚ ਹਨ | ਕੁੱਲ ਵੋਟਰ 587 ਹਨ, ਜਿਸ 'ਚ ਮਰਦ ਵੋਟਰ 305 ਅਤੇ ਇਸਤਰੀ ਵੋਟਰਾਂ ਦੀ ਗਿਣਤੀ 282 ਹੈ | ਕਿਰਨਜੀਤ ਕੌਰ ਪਤਨੀ ਜੁਗਰਾਜ ਸਿੰਘ ਆਮ ਆਦਮੀ ਪਾਰਟੀ ਵਲੋਂ ਚੋਣ ਮੈਦਾਨ 'ਚ ਹਨ ਜਦਕਿ ਉਨ੍ਹਾਂ ਦੇ ਮੁਕਾਬਲੇ ਪਰਮਜੀਤ ਕੌਰ ਪਤਨੀ ਸੁਖਰਾਜ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ | ਦੋਵਾਂ ਉਮੀਦਵਾਰਾਂ ਦੀ ਚੋਣ ਸਰਗਰਮੀ ਪੂਰੇ ਸਿਖ਼ਰਾਂ 'ਤੇ ਹੈ | ਉਮੀਦਵਾਰਾਂ ਵਲੋਂ ਘਰ-ਘਰ ਵੋਟਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ |