17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸਾਬਕਾ ਮੇਅਰ ਮਹਿਤਾ ਵਲੋਂ 'ਆਪ' ਨੂੰ ਫ਼ਤਵਾ ਦੇਣ ਲਈ ਵੋਟਰਾਂ ਦਾ ਧੰਨਵਾਦ <br/>

Ad Position 21
No active advertisement
ਅਜੀਤ ਡੈਸਕ 01-06-2026
ਬਠਿੰਡਾ, 31 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਨੂੰ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਫ਼ਤਵਾ ਦੇਣ ਲਈ ਇਨ੍ਹਾਂ ਚੋਣਾਂ 'ਚ ਸਭ ਤੋਂ ਪਹਿਲਾਂ ਵਾਰਡ ਨੰਬਰ 46 ਤੋਂ ਨਿਰਵਿਰੋਧ ਜੇਤੂ ਰਹੇ ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਸ਼ਹਿਰ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਕ ਸਾਲ ਅੰਦਰ 'ਆਪ' ਦੇ ਹਾਊਸ ਵਲੋਂ ਬਠਿੰਡਾ 'ਚ ਕੀਤੇ ਗਏ ਵਿਕਾਸ ਕਾਰਜਾਂ ਦਾ ਨਤੀਜਾ ਹੈ, ਜਿਸ 'ਤੇ ਸ਼ਹਿਰ ਦੇ ਵੋਟਰਾਂ ਨੇ ਐਨੀ ਗਰਮੀ ਦੇ ਬਾਵਜੂਦ ਧੜਾ-ਧੜਾ ਮੋਹਰਾਂ ਲਗਾਈਆਂ | ਉਨ੍ਹਾਂ ਕਿਹਾ ਕਿ ਇਕ 27 ਸਾਲਾਂ ਨੌਜਵਾਨ 'ਤੇ ਸ਼ਹਿਰ ਦੇ ਲੋਕਾਂ ਨੂੰ ਬਹੁਤ ਵੱਡਾ ਵਿਸ਼ਵਾਸ ਕੀਤਾ, ਤੁਸੀਂ ਪਹਿਲਾਂ ਸਾਨੂੰ ਇਕ ਟਰਾਇਲ ਦਿੱਤਾ ਸੀ ਪਰ ਹੁਣ ਪੂਰਾ ਮੌਕਾ ਦਿੱਤਾ | ਅਸੀਂ ਪਹਿਲਾਂ ਨਾਲੋਂ ਵੱਧ ਕੇ ਕੰਮ ਕਰਾਂਗੇ | ਪਦਮਜੀਤ ਮਹਿਤਾ ਨੇ ਕਿਹਾ ਕਿ 'ਆਪ' ਦੇ ਹੱਕ 'ਚ ਆਏ ਨਤੀਜਿਆਂ ਦੇ ਸਾਬਤ ਕਰ ਦਿੱਤਾ ਕਿ ਲੋਕ ਆਪ ਦੇ ਨਾਲ ਹਨ ਤੇ ਉਨ੍ਹਾਂ ਵਿਰੋਧੀ ਦੇ ਮੂੰਹ ਬੰਦ ਕਰ ਦਿੱਤੇ | ਪੰਜਾਬ ਕਿ੍ਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਸ਼ਹਿਰ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਭ ਤੋਂ ਪਹਿਲਾਂ ਆਪ ਹਾਈਕਮਾਂਡ ਦਾ ਸ਼ੁਕਰੀਆ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ 'ਤੇ ਵੱਡਾ ਭਰੋਸਾ ਕਰਕੇ ਉਨ੍ਹਾਂ ਵਲੋਂ ਚੁਣੇ ਗਏ ਵਿਅਕਤੀਆਂ ਨੂੰ ਉਮੀਦਵਾਰ ਬਣਾਇਆ |

Ad Position 22
No active advertisement
ਪਿਛਲੀ ਖ਼ਬਰ ਰਾਇ ਸਾਹਿਬ ਚੌਧਰੀ ਗਿਆਨ ਸਿੰਘ ਵਲੋਂ ਦਿਖਾਏ ਗਏ ਮਾਰਗ 'ਤੇ ਚੱਲਣਾ ਹੀ ਸੱਚੀ ਸ਼ਰਧਾਂਜਲੀ-ਨਿਰਮਲ ਸਿੰਘ ਆਸਫੁਰ ਅਗਲੀ ਖ਼ਬਰ ਮਾਰਕਫੈੱਡ ਦੇ ਸੇਵਾਮੁਕਤ ਮੁਲਾਜ਼ਮਾਂ ਵਲੋਂ ਚਾਰਜਸੀਟਾਂ ਰੱਦ ਕਰਵਾਉਣ ਤੇ ਲਾਭ ਲੈਣ ਲਈ 'ਕਰੋ ਜਾਂ ਮਰੋ' ਨੀਤੀ ਦਾ ਐਲਾਨ...
Ad Position 24