ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਭਖਦੇ ਮਸਲਿਆਂ ਨੂੰ ਲੈ ਕੇ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਮੌੜ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 09-06-2026
ਮੌੜ ਮੰਡੀ, 8 ਜੂਨ (ਗੁਰਜੀਤ ਸਿੰਘ ਕਮਾਲੂ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੌੜ ਦੀ ਮੀਟਿੰਗ ਗੁਰਦੁਆਰਾ ਤਿੱਤਰ ਸਰ ਸਾਹਿਬ ਪਿੰਡ ਮਾਈਸਰਖਾਨਾ ਵਿਖੇ ਬਲਾਕ ਪ੍ਰਧਾਨ ਰਾਜਵਿੰਦਰ ਸਿੰਘ ਰਾਮਨਗਰ ਦੀ ਅਗਵਾਈ ਹੇਠ ਹੋਈ¢ ਅੱਜ ਦੀ ਮੀਟਿੰਗ ਵਿਚ ਜ਼ਿਲ੍ਹਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜ਼ਿਲ੍ਹਾ ਪ੍ਰੈਸ ਸਕੱਤਰ ਜਸਵੀਰ ਸਿੰਘ ਸੇਮਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ¢ ਕਿਸਾਨ ਆਗੂਆਂ ਨੇ ਕਿਹਾ ਕਿ ਸੈਂਟਰ ਸਰਕਾਰ ਅਮਰੀਕਾ ਦੇ ਦਬਾਅ ਤਹਿਤ ਸਾਮਰਾਜ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਕੇ ਦੇਸ ਦੇ ਕਿਸਾਨਾਂ ਮਜ਼ਦੂਰਾਂ ਤੇ ਮਹਿੰਗਾਈ ਦਾ ਬੋਝ ਦਿਨੋਂ-ਦਿਨ ਵਧਾ ਰਹੀ ਹੈ ਜਿਸ ਕਰਕੇ ਕਿਸਾਨ ਮਜ਼ਦੂਰ ਇਸ ਮਹਿੰਗਾਈ ਦੇ ਕਾਰਨ ਹੋਰ ਕਰਜਈ ਹੋ ਰਹੇ ਹਨ ਜਿਸ ਖਿਲਾਫ ਸੰਘਰਸ਼ ਤਿੱਖਾ ਕਰਨ ਦੀ ਅਣਸਰਦੀ ਲੋੜ ਹੈ¢ ਪਿਛਲੇ ਦਿਨੀਂ ਥਾਣਾ ਕੋਟ ਫੱਤਾ ਕਿਸੇ ਕੰਮ ਗਏ ਬਲਾਕ ਦੇ ਜਰਨਲ ਸਕੱਤਰ ਗੁਰਮੇਲ ਸਿੰਘ ਭੂੰਦੜ ਤੇ ਹੋਰ ਕਿਸਾਨਾਂ ਨੂੰ ਐਸ.ਐਚ.ਓ. ਵਲੋਂ ਅਪਸ਼ਬਦ ਬੋਲਣ ਤੇ ਨੋਟਿਸ ਲੈਂਦਿਆਂ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਵਿਚ ਐਸ.ਐਚ.ਓ. ਕੋਟ ਫੱਤਾ ਦੇ ਖਿਲਾਫ ਸੰਘਰਸ਼ ਕੀਤਾ ਜਾਵੇਗਾ¢ ਅਤੇ ਪਿੰਡ ਸ਼ੇਖਪੁਰਾ ਦੇ ਕਿਸਾਨ ਤੋਂ ਮੁੰਡਾ ਬਾਹਰ ਭੇਜਣ ਤੇ ਸੁਖਲੱਧੀ ਦੇ ਏਜੰਟ ਤੋਂ ਪੈਸੇ ਵਾਪਸ ਕਰਵਾਉਣ ਲਈ ਵਿਉਂਤਬੰਦੀ ਕੀਤੀ ਗਈ ਤੇ ਪਿੰਡ ਕਮੇਟੀਆਂ ਤੋਂ ਫ਼ੰਡਾਂ ਅਤੇ ਪਿਛਲਾ ਹਿਸਾਬ ਕਿਤਾਬ ਪਿੰਡ ਦੀਆਂ ਸੱਥਾਂ ਵਿਚ ਲਾਉਣ ਅਤੇ ਨਵੀਆਂ ਕਮੇਟੀਆਂ ਬਣਾਉਣ ਵਾਰੇ ਵਿਉਂਤਬੰਦੀ ਕੀਤੀ ਗਈ¢ ਅੱਜ ਦੀ ਮੀਟਿੰਗ ਵਿਚ ਗੁਰਜੀਤ ਸਿੰਘ ਬੰਗੇਹਰ, ਸਿਕੰਦਰ ਸਿੰਘ ਘੁੰਮਣ, ਗੁਰਦੀਪ ਸਿੰਘ ਮਾਈਸਰਖਾਨਾ, ਭੋਲਾ ਸਿੰਘ ਮਾੜੀ, ਅਮਨਦੀਪ ਸਿੰਘ ਮੌੜ, ਭਿੰਦਰ ਸਿੰਘ ਭਾਈ ਬਖਤੌਰ ਤੇ ਸਰਗਮ ਵਰਕਰ ਸ਼ਾਮਿਲ ਸਨ¢

Ad Position 22
No active advertisement
ਪਿਛਲੀ ਖ਼ਬਰ ਕਿ੍ਸਨ ਤਾਇਲ ਨੂੰ ਸ਼ੋ੍ਰਮਣੀ ਅਕਾਲੀ ਦਲ (ਬ) ਹਲਕਾ ਮੌੜ ਦੇ ਵਪਾਰ ਵਿੰਗ ਦਾ ਪ੍ਰਧਾਨ ਬਣਾਇਆ <br/> ਅਗਲੀ ਖ਼ਬਰ ਖਾਦ ਵਿਕੇ੍ਰਤਾਵਾਂ ਅਤੇ ਸਹਿਕਾਰੀ ਸਭਾਵਾਂ ਨਾਲ ਮੀਟਿੰਗ ਕੀਤੀ
Ad Position 24
No active advertisement