ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

4161 ਅਧਿਆਪਕਾਂ ਵਲੋਂ ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਧਰਨੇ ਦੀ ਤਿਆਰੀ ਸੰਬੰਧੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 09-06-2026
ਮਾਨਸਾ, 8 ਜੂਨ (ਬਲਵਿੰਦਰ ਸਿੰਘ ਧਾਲੀਵਾਲ)- 4161 ਮਾਸਟਰ ਕਾਡਰ ਰੀਕਾਸਟ ਸੂਚੀਆਂ ਅਧਿਆਪਕਾਂ ਵਲੋਂ ਸਥਾਨਕ ਸਬਜ਼ੀ ਮੰਡੀ ਵਿਖੇ ਲਿਤਿਕਾ ਦੀ ਅਗਵਾਈ 'ਚ ਮੀਟਿੰਗ ਕੀਤੀ ਗਈ | ਜਥੇਬੰਦੀ ਦੇ ਆਗੂ ਬਲਕਾਰ ਸਿੰਘ ਮੰਘਾਣੀਆਂ ਅਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ 6 ਮਈ ਨੂੰ ਹਰ ਵਿਭਾਗੀ ਸ਼ਰਤਾਂ ਪੂਰੀਆਂ ਕਰ ਕੇ ਸਿੱਖਿਆ ਵਿਭਾਗ 'ਚ ਪਿਛਲੇ 3 ਸਾਲਾਂ ਤੋਂ ਇਮਾਨਦਾਰੀ ਨਾਲ ਰੈਗੂਲਰ ਸੇਵਾਵਾਂ ਨਿਭਾਅ ਰਹੇ 4161 ਮਾਸਟਰ ਕਾਡਰ ਅਧਿਆਪਕਾਂ 'ਚੋਂ 253 ਅਧਿਆਪਕਾਂ ਨੂੰ ਟਰਮੀਨੇਸ਼ਨ ਸੰਬੰਧੀ ਨੋਟਿਸ ਜਾਰੀ ਕਰ ਦਿੱਤੇ ਗਏ ਸਨ ਅਤੇ ਸਪੱਸ਼ਟੀਕਰਨ ਦੇਣ ਲਈ 21 ਦਿਨ ਦਾ ਸਮਾਂ ਦਿੱਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ 8 ਮਈ ਨੂੰ ਸਕੂਲ ਸਿੱਖਿਆ ਵਿਭਾਗ ਦੇ ਗੇਟ 'ਤੇ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਅਤੇ 15 ਮਈ ਦੀ ਸਿੱਖਿਆ ਸਕੱਤਰ ਨਾਲ ਮੀਟਿੰਗ ਦਿੱਤੀ ਗਈ ਪਰ ਹੁਣ ਲਗਾਤਾਰ ਮੀਟਿੰਗ ਅੱਗੇ ਪਾਈ ਜਾ ਰਹੀ ਹੈ, ਜਿਸ ਕਰ ਕੇ ਅਧਿਆਪਕਾਂ ਵਲੋਂ 11 ਜੂਨ ਨੂੰ ਸਿੱਖਿਆ ਮੰਤਰੀ ਪੰਜਾਬ ਦੀ ਰਿਹਾਇਸ਼ ਗੰਭੀਰਪੁਰ ਵਿਖੇ ਧਰਨਾ ਲਗਾਉਣ ਉਪਰੰਤ ਕੋਠੀ ਵੱਲ ਮਾਰਚ ਕੀਤਾ ਜਾਵੇਗਾ | ਇਸ ਮੌਕੇ ਮਾਲਵਿੰਦਰ ਕੌਰ, ਅਮਨ, ਸਿਮਰਨਜੀਤ ਕੌਰ, ਕਿੰਮੀ ਰਾਣੀ, ਸ਼ਾਨੂੰ ਬਿੰਦਲ, ਅੰਕਿਤਾ, ਡੌਰਫੀ ਗੁਪਤਾ, ਹਰਵਿੰਦਰ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਹਿਣਸ਼ੀਲ ਹੋਣਾ ਚੰਗੀ ਗੱਲ ਹੈ ਪਰ ਅਨਿਆਂ ਦਾ ਵਿਰੋਧ ਕਰਨਾ ਉਸ ਤੋਂ ਵਧੀਆ ਗੱਲ ਹੈ। -ਜੈ ਸ਼ੰਕਰ ਪ੍ਰਸ਼ਾਦ ਅਗਲੀ ਖ਼ਬਰ ਚੰਗੀਆਂ ਜਨਗਣਨਾ ਸੇਵਾਵਾਂ ਬਦਲੇ ਅਧਿਆਪਕ ਦਾ ਕੀਤਾ ਸਨਮਾਨ <br/>
Ad Position 24
No active advertisement