28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਬੋਹਾ ਦੇ 3 ਤੇ ਬਰੇਟਾ ਦੇ 6 ਆਜ਼ਾਦ ਕੌਂਸਲਰ ਆਮ ਆਦਮੀ ਪਾਰਟੀ 'ਚ ਸ਼ਾਮਿਲ <br/>

Ad Position 21
No active advertisement
ਨਗਰ ਪੰਚਾਇਤ ਬੋਹਾ ਤੇ ਨਗਰ ਕੌਂਸਲ ਬਰੇਟਾ ਦੇ 'ਆਪ' 'ਚ ਸ਼ਾਮਿਲ ਹੋਏ ਕੌਂਸਲਰ ਮੁੱਖ ਮੰਤਰੀ ਦੇ ਓ. ਐਸ. ਡੀ. ਰਾਜਵੀਰ ਸਿੰਘ ਘੁਮਾਣ ਤੇ ਵਿਧਾਇਕ ਬੁੱਧ ਰਾਮ ਨਾਲ | ਅਜੀਤ ਤਸਵੀਰ <br/> 11-06-2026
ਬੋਹਾ/ਬਰੇਟਾ, 10 ਜੂਨ (ਰਮੇਸ਼ ਤਾਂਗੜੀ/ਪਾਲ ਸਿੰਘ ਮੰਡੇਰ)- ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਹਲਕਾ ਬੁਢਲਾਡਾ ਵਿਚ ਹੋਰ ਵੱਡੀ ਮਜ਼ਬੂਤੀ ਮਿਲੀ ਹੈ | ਨਗਰ ਪੰਚਾਇਤ ਬੋਹਾ ਦੇ 3 ਅਤੇ ਨਗਰ ਕੌਂਸਲ ਬਰੇਟਾ ਦੇ 6 ਆਜ਼ਾਦ ਕੌਂਸਲਰਾਂ ਨੇ ਮੁੱਖ ਮੰਤਰੀ ਦੇ ਓ. ਐਸ. ਡੀ. ਰਾਜਵੀਰ ਸਿੰਘ ਘੁਮਾਣ ਅਤੇ ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਦੀ ਹਾਜ਼ਰੀ 'ਚ 'ਆਪ' 'ਚ ਸ਼ਮੂਲੀਅਤ ਕਰਵਾਈ | ਆਗੂਆਂ ਨੇ ਸ਼ਾਮਿਲ ਹੋਏ ਕੌਂਸਲਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਸ਼ਮੂਲੀਅਤ ਨਾਲ ਹਲਕੇ 'ਚ ਪਾਰਟੀ ਦਾ ਲੋਕ ਅਧਾਰ ਹੋਰ ਮਜ਼ਬੂਤ ਹੋਵੇਗਾ ਅਤੇ ਵਿਕਾਸ ਕਾਰਜਾਂ ਨੂੰ ਨਵੀਂ ਗਤੀ ਮਿਲੇਗੀ | ਨਗਰ ਪੰਚਾਇਤ ਬੋਹਾ ਦੇ ਵਾਰਡ ਨੰਬਰ 1 ਤੋਂ ਕੌਂਸਲਰ ਚਰਨਜੀਤ ਸਿੰਘ ਚੰਨੀ, 4 ਤੋਂ ਕਿਰਪਾਲ ਸਿੰਘ ਖ਼ਾਲਸਾ ਅਤੇ ਵਾਰਡ ਨੰਬਰ 6 ਤੋਂ ਕੁਲਵੰਤ ਸਿੰਘ ਅਤੇ ਨਗਰ ਕੌਂਸਲ ਬਰੇਟਾ ਤੋਂ ਵਾਰਡ ਨੰਬਰ 7 ਤੋਂ ਅਮਰਜੀਤ ਦੇਵੀ, 8 ਤੋਂ ਗਗਨਦੀਪ ਸਿੰਘ, 9 ਤੋਂ ਗਗਨਦੀਪ ਕੌਰ ਪਤਨੀ ਲਖਵਿੰਦਰ ਸਿੰਘ ਬਜਰੰਗੀ, 10 ਤੋਂ ਲਖਵਿੰਦਰ ਕੁਮਾਰ ਲੱਕੀ, 11 ਤੋਂ ਸੰਦੀਪ ਕੌਰ ਪਤਨੀ ਜੀਵਨ ਸਿੰਘ ਅਤੇ ਵਾਰਡ ਨੰਬਰ 12 ਤੋਂ ਕੌਂਸਲਰ ਮਨਪ੍ਰੀਤ ਕੌਰ ਪਤਨੀ ਸੋਨੀ ਰਾਮ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ | 'ਆਪ' ਆਗੂਆਂ ਨੇ ਕਿਹਾ ਕਿ ਸ਼ਾਮਿਲ ਹੋਏ ਕੌਂਸਲਰਾਂ ਨੂੰ ਪਾਰਟੀ 'ਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ | ਇਸ ਮੌਕੇ ਰਣਜੀਤ ਸਿੰਘ ਚੇਅਰਮੈਨ, ਜਗਸੀਰ ਜੱਗਾ ਐਮ. ਸੀ., ਸੰਤੋਖ ਸਾਗਰ ਐਮ. ਸੀ., ਕੇਵਲ ਸ਼ਰਮਾ ਸ਼ਹਿਰੀ ਪ੍ਰਧਾਨ, ਸੰਦੀਪ ਬੱਗਾ ਐਮ. ਸੀ., ਰਜਿੰਦਰ ਸਿੰਘ, ਕੁਲਵਿੰਦਰ ਬਜਰੰਗੀ, ਗੁਰਪਾਲ ਸਿੰਘ, ਜਲਾਵਰ ਸਿੰਘ, ਗੁਰਮੀਤ ਸਿੰਘ ਪ੍ਰਧਾਨ ਟਰੱਕ ਯੂਨੀਅਨ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਦੂਜੀ ਵਾਰ ਵੀ 'ਆਪ' ਦੀ ਸਰਕਾਰ ਬਣੇਗੀ- ਗਗਨਦੀਪ ਸਿੰਘ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਬੁਢਲਾਡਾ ਵਲੋਂ ਮਾਨਸਾ 'ਚ ਦਾਖ਼ਲਾ ਸਹਾਇਤਾ ਕੇਂਦਰ ਸਥਾਪਿਤ
Ad Position 24