11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਨਹਿਰ 'ਚੋਂ ਬਜ਼ੁਰਗ ਅÏਰਤ ਦੀ ਲਾਸ਼ ਮਿਲੀ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਬਠਿੰਡਾ, 11 ਜੂਨ (ਅਵਤਾਰ ਸਿੰਘ ਕੈਂਥ)-ਬਠਿੰਡਾ ਬਾਦਲ ਰੋਡ 'ਤੇ ਪਿੰਡ ਨੰਦਗੜ੍ਹ ਕੋਲ ਨਹਿਰ ਵਿਚ ਇਕ ਅÏਰਤ ਦੀ ਲਾਸ਼ ਤੈਰ ਰਹੀ ਹੈ ਦੀ ਸੂਚਨਾ ਮਿਲਦਿਆਂ ਹੀ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ ਵਿੱਕੀ ਕੁਮਾਰ ਆਪਣੀ ਐਂਬੂਲੈਂਸ ਲੈ ਕੇ ਪਿੰਡ ਨੰਦਗੜ੍ਹ ਪਹੁੰਚੀ | ਨੰਦਗੜ੍ਹ ਥਾਣੇ ਦੀ ਪੁਲਿਸ ਮੌਕੇ 'ਤੇ ਮੌਜੂਦ ਸੀ | ਸਹਾਰਾ ਟੀਮ ਦੇ ਵਿੱਕੀ ਕੁਮਾਰ ਨੇ ਔਰਤ ਦੀ ਲਾਸ਼ ਨੂੰ ਨਹਿਰ ਵਿਚੋਂ ਬਾਹਰ ਕੱਢਿਆ | ਮਿ੍ਤਕ ਔਰਤ ਦੀ ਉਮਰ ਲਗਭਗ 60-65 ਸਾਲ ਸੀ | ਅਜਿਹਾ ਲੱਗਦਾ ਹੈ ਕਿ ਔਰਤ 5-6 ਘੰਟੇ ਪਹਿਲਾਂ ਹੀ ਨਹਿਰ ਵਿਚ ਡਿੱਗ ਗਈ ਸੀ | ਸਹਾਰਾ ਟੀਮ ਨੇ ਨੇੜਲੇ ਲੋਕਾਂ ਤੋਂ ਮਿ੍ਤਕ ਔਰਤ ਦੀ ਪਹਿਚਾਣ ਕਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਪਰ ਅਸਫ਼ਲ ਰਹੀ | ਸਹਾਰਾ ਟੀਮ ਮਿ੍ਤਕ ਔਰਤ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਲੈ ਗਈ | ਸਹਾਰਾ ਦੇ ਵਰਕਰ ਗੌਤਮ ਗੋਇਲ ਨੇ ਕਿਹਾ ਕਿ ਲਾਸ਼ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਅਤੇ ਔਰਤ ਦੀ ਪਛਾਣ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਸੀ. ਆਈ. ਏ. ਸਟਾਫ਼ ਵਲੋਂ ਵੱਡੀ ਮਾਤਰਾ 'ਚ ਹੈਰੋਇਨ ਸਮੇਤ ਗਿ੍ਫ਼ਤਾਰ <br/> ਅਗਲੀ ਖ਼ਬਰ ਭੇਦਭਰੀ ਹਾਲਾਤ 'ਚ ਨੌਜਵਾਨ ਦੀ ਲਾਸ਼ ਮਿਲੀ
Ad Position 24