11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਜ਼ਿਲ੍ਹੇ ਦੇ ਕਈ ਹਿੱਸਿਆਂ 'ਚ ਭਰਵੇਂ ਮੀਂਹ ਨੇ ਲੋਕਾਂ ਨੂੰ ਦਿਵਾਈ ਗਰਮੀ ਤੋਂ ਰਾਹਤ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026

ਮਾਨਸਾ, 11 ਜੂਨ (ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ)- ਦੇਰ ਸ਼ਾਮ ਜ਼ਿਲ੍ਹੇ ਦੇ ਕਈ ਹਿੱਸਿਆਂ 'ਚ ਝੱਖੜ ਆਉਣ ਉਪਰੰਤ ਭਰਵੇਂ ਮੀਂਹ ਨੇ ਜਿੱਥੇ ਲੋਕਾਈ ਨੂੰ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ ਉੱਥੇ ਇਹ ਬਾਰਸ਼ ਝੋਨੇ ਦੀ ਲਵਾਈ ਲਈ ਲਾਹੇਵੰਦ ਸਾਬਤ ਹੋਵੇਗੀ¢ ਮਾਨਸਾ ਤੋਂ ਇਲਾਵਾ ਭੀਖੀ, ਬੁਢਲਾਡਾ, ਬਰੇਟਾ ਤੇ ਬੇਹਾ ਖੇਤਰ 'ਚ ਵਧੀਆ ਮੀਂਹ ਪਿਆ¢ਝੱਖੜ ਐਨਾ ਤੇਜ਼ ਸੀ ਕਿ ਕਈ ਥਾਵਾਂ 'ਤੇ ਦਰੱਖਤਾਂ ਨੂੰ ਜੜ੍ਹੋਂ ਪੁੱਟ ਦਿੱਤਾ¢ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਝੱਖੜ ਨਾਲ ਨਿੰਮ ਦਾ ਦਰੱਖਤ ਜੜ੍ਹੋਂ ਉੱਖੜ ਗਿਆ, ਨੇ ਬਿਜਲੀ ਦੀਆਂ ਤਾਰਾਂ ਤੋਂ ਇਲਾਵਾ ਨਿੱਜੀ ਕੰਪਨੀ ਦੀਆਂ ਫਾਈਬਰ ਕੇਬਲ ਵੀ ਤੇੜ ਦਿੱਤੀਆਂ, ਜਿਸ ਕਰ ਕੇ ਬਿਜਲੀ ਸਪਲਾਈ ਅਤੇ ਇੰਟਰਨੈੱਟ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ¢ ਸ਼ਹਿਰ ਦੇ ਨੀਵੇਂ ਹਿੱਸਿਆਂ 'ਚ ਮੀਂਹ ਦਾ ਪਾਣੀ ਇਸ ਕਦਰ ਭਰ ਗਿਆ ਕਿ ਪੈਦਲ ਚਾਲਕਾਂ ਤੋਂ ਇਲਾਵਾ ਦੋਪਹੀਆ ਵਾਹਨ ਚਾਲਕਾਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ¢ ਚਕੇਰੀਆਂ ਫਾਟਕ ਕੋਲ, ਭੱਠਾ ਬਸਤੀ, ਰੇਲਵੇ ਫਾਟਕ ਨਜ਼ਦੀਕ, ਬੱਸ ਅੱਡਾ ਚÏਾਕ, ਵੀਰ ਨਗਰ ਮੁਹੱਲਾ ਆਦਿ ਥਾਵਾਂ 'ਤੇ ਪਾਣੀ ਭਰ ਗਿਆ¢ ਕਈ ਵਾਰਡਾਂ ਦੀਆਂ ਗਲੀਆਂ ਤੋਂ ਇਲਾਵਾ ਮੁੱਖ ਸੜਕਾਂ 'ਤੇ ਪਾਣੀ ਭਰ ਗਿਆ¢ ਕੁਝ ਥਾਵਾਂ 'ਤੇ ਦੋਪਹੀਆ ਵਾਹਨ ਬੰਦ ਹੁੰਦੇ ਵੀ ਵੇਖੇ ਗਏ¢ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮੀਂਹ ਸਾਉਣੀ ਦੀਆਂ ਫ਼ਸਲਾਂ ਲਈ ਲਾਭਦਾਇਕ ਹੋਵੇਗਾ¢ ਉਨ੍ਹਾਂ ਕਿਹਾ ਕਿ ਅੰਤਾਂ ਦੀ ਗਰਮੀ ਕਾਰਨ ਜ਼ਮੀਨ ਖ਼ੁਸ਼ਕ ਹੋ ਗਈ ਸੀ ਅਤੇ ਇਹ ਬਾਰਸ਼ ਹਰਾ-ਚਾਰਾ ਤੇ ਸਬਜ਼ੀਆਂ ਨੂੰ ਘਿਓ ਵਾਂਗ ਲੱਗੇਗਾ¢
ਬੁਢਲਾਡਾ 'ਚ ਬਰਸਾਤ ਨੇ ਲੋਕਾਈ ਨੂੰ ਦਵਾਈ ਰਾਹਤ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਇਸ ਖੇਤਰ 'ਚ ਪਈ ਭਰਵੀਂ ਬਾਰਸ਼ ਨੇ ਲੋਕਾਈ ਨੇ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ¢ ਸ਼ਹਿਰ ਦੀਆਂ ਨੀਵੀਂਆਂ ਥਾਵਾਂ 'ਤੇ ਪਾਣੀ ਭਰਨ ਕਰ ਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ¢ ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਬੇਸ਼ੱਕ ਮੀਂਹ ਨੇ ਪਿਛੇਤੀਆਂ ਸਬਜ਼ੀਆਂ ਨੂੰ ਜ਼ਰੂਰ ਨੁਕਸਾਨ ਪਹੁੰਚਾਇਆ ਹੈ ਪਰ ਝੋਨਾ ਬੀਜਣ ਦੀ ਤਿਆਰੀ ਕਰ ਰਹੇ ਕਿਸਾਨਾਂ ਨੂੰ ਲਾਭ ਹੋਵੇਗਾ¢ ਝੱਖੜ ਨਾਲ ਕਈ ਥਾਵਾਂ 'ਤੇ ਦਰੱਖਤ ਡਿੱਗਣ ਕਰਕੇ ਆਵਾਜਾਈ ਪ੍ਰਭਾਵਿਤ ਹੋਈ¢
ਭੀਖੀ ਇਲਾਕੇ 'ਚ ਵੀ ਹੋਈ ਦਰਮਿਆਨੀ ਬਾਰਸ਼
ਭੀਖੀ ਤੋਂ ਬਲਕਾਰ ਸਿੰਘ ਸਹੋਤਾ ਅਨੁਸਾਰ- ਸਥਾਨਕ ਕਸਬੇ ਤੋਂ ਇਲਾਵਾ ਨੇੜਲੇ ਪਿੰਡਾਂ 'ਚ ਵੀ ਦਰਮਿਆਨੀ ਬਾਰਸ਼ ਹੋਈ¢ ਲੋਕਾਂ ਨੂੰ ਗਰਮੀ ਤੋਂ ਨਿਜਾਤ ਮਿਲੀ ਜਦਕਿ ਝੋਨਾ ਲਗਾਉਣ ਵਾਲੇ ਕਿਸਾਨਾਂ ਲਈ ਵੀ ਇਹ ਮੀਂਹ ਲਾਹੇਵੰਦ ਹੋਵੇਗਾ¢ ਸਮਾਓਾ, ਮੱਤੀ, ਖੀਵਾ ਕਲਾਂ, ਖੀਵਾ ਖੁਰਦ, ਹਮੀਰਗੜ੍ਹ ਢੈਪਈ, ਜੱਸੜਵਾਲਾ, ਮੋਹਰ ਸਿੰਘ ਵਾਲਾ, ਧਲੇਵਾਂ, ਹੱਡਲਾ ਕਲਾਂ, ਕਿਸ਼ਨਗੜ੍ਹ ਫਰਵਾਹੀ, ਕੋਟੜਾ ਕਲਾਂ ਆਦਿ ਪਿੰਡਾਂ 'ਚ ਵਧੀਆ ਬਾਰਸ਼ ਹੋਣ ਦੀ ਖ਼ਬਰ ਹੈ¢
ਬਰੇਟਾ ਇਲਾਕੇ 'ਚ ਵੀ ਪਿਆ ਮੀਂਹ
ਬਰੇਟਾ ਤੋਂ ਜੀਵਨ ਸ਼ਰਮਾ ਅਨੁਸਾਰ ਇਸ ਇਲਾਕੇ 'ਚ ਵੀ ਤੇਜ਼ ਤੂਫ਼ਾਨ ਤੋਂ ਬਾਅਦ ਭਰਵਾਂ ਮੀਂਹ ਪਿਆ¢ ਝੋਨੇ ਦੀ ਲਵਾਈ ਦੇ ਚੱਲਦਿਆਂ ਬਾਰਸ਼ ਦੀ ਲੋੜ ਸੀ, ਜੋ ਪੂਰੀ ਹੋ ਗਈ¢ ਤੂਫ਼ਾਨ ਨਾਲ ਕਈ ਥਾਵਾਂ 'ਤੇ ਦਰੱਖਤ ਟੁੱਟ ਗਏ, ਜਿਸ ਕਰ ਕੇ ਆਵਾਜਾਈ

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਪ <br/> ਅਗਲੀ ਖ਼ਬਰ ਸੀ. ਆਈ. ਏ. ਸਟਾਫ਼ ਵਲੋਂ ਵੱਡੀ ਮਾਤਰਾ 'ਚ ਹੈਰੋਇਨ ਸਮੇਤ ਗਿ੍ਫ਼ਤਾਰ <br/>
Ad Position 24