14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਬਠਿੰਡਾ 'ਚ ਰੋਡ ਸ਼ੋਅ ਦੌਰਾਨ ਲੋਕਾਂ ਦਾ ਆਇਆ ਹੜ੍ਹ

Ad Position 21
No active advertisement
ਅਜੀਤ ਡੈਸਕ 13-06-2026
ਬਠਿੰਡਾ, 12 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ 'ਚ 'ਆਪ' ਦੀ ਹੋਈ ਹੂੰਝਾ ਫੇਰ ਜਿੱਤ ਲਈ ਬਠਿੰਡਾ 'ਚ ਵਿਸ਼ਾਲ ਰੋਡ ਸ਼ੋਅ ਕਰਕੇ ਵੋਟਰਾਂ ਦਾ ਧੰਨਵਾਦ ਕੀਤਾ | ਰੋਡ ਸ਼ੋਅ 'ਚ 'ਆਪ' ਵਲੰਟੀਅਰਾਂ ਸਮੇਤ ਲੋਕਾਂ ਦਾ ਹੜ੍ਹ ਦੇਖਣ ਨੂੰ ਮਿਲਿਆ ਤੇ ਸ਼ਹਿਰ ਦੀਆਂ ਸੜਕਾਂ 'ਆਪ' ਦੇ 'ਪੀਲੇ-ਨੀਲੇ' ਰੰਗ ਦੇ ਝੰਡਿਆਂ ਅਤੇ ਬੋਰਡਾਂ ਨਾਲ ਭਰੀਆਂ ਹੋਈਆਂ ਦਿਖਾਈ ਦਿੱਤੀਆਂ | ਰੋਡ ਸ਼ੋਅ 'ਚ ਬਠਿੰਡਾ ਦੇ ਵੱਡੀ ਗਿਣਤੀ ਲੋਕਾਂ ਤੋਂ ਇਲਾਵਾ ਆਸ-ਪਾਸ ਦੇ ਹਲਕਿਆਂ ਅਤੇ ਪਿੰਡਾਂ ਦੇ ਲੋਕਾਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ | ਇਸ ਦੌਰਾਨ ਕੇਜਰੀਵਾਲ ਅਤੇ ਭਗਵੰਤ ਮਾਨ ਵਲੋਂ ਇਥੋਂ ਦੇ ਸਿਰਕੀ ਬਾਜ਼ਾਰ ਵਿਖੇ ਸਦਭਾਵਨਾ ਚੌਕ 'ਚ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ | ਕੇਜਰੀਵਾਲ ਤੇ ਮੁੱਖ ਮੰਤਰੀ ਦੇ ਰੋਡ ਸ਼ੋਅ ਨੂੰ ਮੱੁਖ ਰੱਖਦਿਆਂ ਜ਼ਿਲ੍ਹਾ ਪੁਲਿਸ ਮੁਖੀ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸਨ ਦੇ ਸਖ਼ਤ ਸੁਰੱਖਿਆ ਪ੍ਰਬੰਧ ਦੇਖਣ ਨੂੰ ਮਿਲੇ ਤੇ ਸ਼ਹਿਰ ਦੇ ਕੋਨੇ-ਕੋਨੇ 'ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ | ਸੁਰੱਖਿਆ ਦੇ ਮੱਦੇਨਜ਼ਰ ਰੋਡ ਸ਼ੋਅ ਵਾਲੇ ਮੁੱਖ ਬਾਜ਼ਾਰ ਦੇ ਪੁਲਿਸ ਪ੍ਰਸ਼ਾਸਨ ਤੇ ਜਾਂਚ ਟੀਮਾਂ ਵਲੋਂ ਸੀਵਰੇਜ ਦੇ ਮੇਨ ਹੌਲ ਵੀ ਢੱਕਣ ਚੁਕਵਾ ਕੇ ਚੈੱਕ ਕੀਤੇ ਗਏ, ਜਦਕਿ ਕੁਝ ਦੁਕਾਨਾਂ ਤੇ ਘਰਾਂ 'ਤੇ ਪੁਲਿਸ ਤਾਇਨਾਤ ਕੀਤੀ ਗਈ | ਇਸ ਦੌਰਾਨ ਕੁਝ ਦੁਕਾਨਦਾਰ ਪੁਲਿਸ ਦੇ ਪਹਿਰੇ ਕਾਰਨ ਪ੍ਰੇਸ਼ਾਨ ਵੀ ਦੇਖੇ ਗਏ ਤੇ ਕਰੀਬ 3-4 ਘੰਟੇ ਉਨ੍ਹਾਂ ਦੀਆਂ ਦੁਕਾਨਾਂ ਵਿਚ ਕਿਸੇ ਗਾਹਕ ਦੀ ਆਮਦ ਨਹੀਂ ਹੋਈ | ਜਦਕਿ ਆਸ-ਪਾਸ ਦੇ ਖੇਤਰ 'ਚ ਸੜਕ ਕਿਨਾਰੇ ਲਗਦੀਆਂ ਰੇਹੜੀਆਂ ਆਦਿ ਨੂੰ ਪਹਿਲਾਂ ਹੀ ਹਟਵਾ ਦਿੱਤਾ ਗਿਆ ਸੀ, ਇਸ ਸਖ਼ਤੀ ਕਾਰਨ ਇਨ੍ਹਾਂ ਦੁਕਾਨਦਾਰਾਂ ਦਾ ਰੁਜ਼ਗਾਰ ਪ੍ਰਭਾਵਿਤ ਹੋਇਆ | ਇਸ ਦੌਰਾਨ ਹੋਏ ਭਾਰੀ ਇਕੱਠ ਦਾ ਚੋਰਾਂ ਨੇ ਖੂਬ ਫ਼ਾਇਦਾ ਉਠਾਇਆ, ਜਿਨ੍ਹਾਂ ਨੇ ਕਈ ਲੋਕਾਂ ਦੇ ਮੋਬਾਇਲ ਫੋਨਾਂ ਅਤੇ ਪਰਸਾਂ ਉਪਰ ਹੱਥ ਸਾਫ਼ ਕਰ ਦਿੱਤਾ | ਇਥੋਂ ਦੇ ਭਾਗੂ ਰੋਡ ਦੇ ਸਾਬਕਾ ਕੌਂਸਲਰ ਅਤੇ 'ਆਪ' ਆਗੂ ਟਹਿਲ ਸਿੰਘ ਬੁੱਟਰ ਦਾ ਕੀਮਤੀ ਮੋਬਾਈਲ ਫੋਨ ਵੀ ਚੋਰੀ ਹੋ ਗਿਆ, ਜਿਸ ਬਾਰੇ ਉਨ੍ਹਾਂ ਰੋਡ ਸ਼ੋਅ ਦੀ ਸਮਾਪਤੀ ਉਪਰੰਤ ਆਪਣੀ ਜੇਬ 'ਚ ਹੱਥ ਮਾਰਨ ਸਮੇਂ ਪਤਾ ਲੱਗਿਆ |
Ad Position 22
No active advertisement
ਪਿਛਲੀ ਖ਼ਬਰ ਉਰਦੂ ਭਾਸ਼ਾ ਦੀ ਸਿਖਲਾਈ ਲਈ ਦਾਖ਼ਲੇ ਸ਼ੁਰੂ ਅਗਲੀ ਖ਼ਬਰ ਸਾਬਕਾ ਕੌਂਸਲਰ ਟਹਿਲ ਸਿੰਘ ਬੁੱਟਰ ਸਮੇਤ ਕਈਆਂ ਦੇ ਮੋਬਾਈਲ ਫੋਨ ਤੇ ਪਰਸ ਹੋਏ ਚੋਰੀ <br/> ਅਰਵਿੰਦ ਕੇਜਰੀਵਾਲ ਤੇ ਭ...
Ad Position 24