ਬਰੇਟਾ, 14 ਜੂਨ (ਜੀਵਨ ਸ਼ਰਮਾ)- ਬਲੱਡ ਬੈਂਕ ਮਾਨਸਾ ਵਲੋਂ ਖ਼ੂਨਦਾਨ ਦਿਵਸ ਨੂੰ ਸਮਰਪਿਤ ਸਥਾਨਕ ਸਿਵਲ ਹਸਪਤਾਲ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਡਾ. ਅਮਨ ਦੀ ਅਗਵਾਈ 'ਚ ਪਹੁੰਚੀ ਟੀਮ ਵਲੋਂ 31 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ | ਕੈਂਪ 'ਚ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ | ਖ਼ੂਨਦਾਨੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਤੇਜ ਸਿੰਘ, ਵਰਿੰਦਰ ਸਿੰਘ, ਰਘਵੀਰ ਸਿੰਘ ਗੱਡੂ, ਗਿਆਨ ਚੰਦ ਆਜ਼ਾਦ, ਅਵਤਾਰ ਸਿੰਘ ਖੱਤਰੀਵਾਲਾ, ਜਗਜੀਤ ਸਿੰਘ ਮੰਡੇਰ, ਭਵਾਨੀ ਸ਼ੰਕਰ ਆਦਿ ਹਾਜ਼ਰ ਸਨ |