ਮਾਨਸਾ, 22 ਜੂਨ (ਵਿ.ਪ੍ਰਤੀ.)- ਥਾਣਾ ਭੀਖੀ ਪੁਲਿਸ ਨੇ ਬਿੱਟੂ ਸਿੰਘ ਵਾਸੀ ਹਮੀਰਗੜ੍ਹ ਢੈਪਈ ਤੋਂ 30 ਨਸ਼ੀਲੀਆਂ ਗੋਲੀਆਂ, ਜੋਗਾ ਪੁਲਿਸ ਨੇ ਵਿਕਰਮਜੀਤ ਸਿੰਘ ਵਾਸੀ ਧੂਰੀ ਕੋਲੋਂ 150, ਬੁਢਲਾਡਾ ਸ਼ਹਿਰੀ ਪੁਲਿਸ ਨੇ ਸੋਨੂੰ ਤੋਂ 10 ਅਤੇ ਮਾਨਸਾ ਸ਼ਹਿਰੀ ਪੁਲਿਸ ਨੇ ਦਵਿੰਦਰ ਸਿੰਘ ਵਾਸੀ ਮਾਨਸਾ ਕੋਲੋਂ 20 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਉਕਤ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਜੌੜਕੀਆਂ ਪੁਲਿਸ ਨੇ ਹਰਪ੍ਰੀਤ ਸਿੰਘ ਵਾਸੀ ਚੂਹੜੀਆ ਤੋਂ 60 ਅਤੇ ਮਨਦੀਪ ਸਿੰਘ ਵਾਸੀ ਉੱਲਕ ਕੋਲੋਂ 150 ਪਾਬੰਦੀਸ਼ੁਦਾ ਸਿਗਨੇਚਰ ਕੈਪਸੂਲ ਫੜੇ ਹਨ। ਦੋਵਾਂ ਖ਼ਿਲਾਫ਼ ਧਾਰਾ 223 ਬੀ. ਐਨ. ਐਸ. ਐਕਟ ਤਹਿਤ ਕਾਰਵਾਈ ਕੀਤੀ ਗਈ ਹੈ।
ਚਾਈਨੀਜ਼ ਡੋਰ ਦੀ ਵਰਤੋਂ ਕਰਨ ’ਤੇ ਪਾਬੰਦੀ
ਮਾਨਸਾ, 22 ਜੂਨ (ਸ.ਰਿ.)- ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੇ ਜ਼ਿਲ੍ਹੇ ’ਚ ਪਤੰਗ/ਗੁੱਡੀਆਂ ਉਡਾਉਣ ਲਈ ਨਾਈਲੋਨ ਦੀ ਬਣੀ ਚਾਈਨੀਜ਼ ਡੋਰ ਅਤੇ ਮਾਂਜਾ ਡੋਰ ਨੂੰ ਵੇਚਣ, ਸਟੋਰ ਕਰਨ ਅਤੇ ਵਰਤੋਂ ਕਰਨ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 31 ਜੁਲਾਈ ਤੱਕ ਲਾਗੂ ਰਹੇਗਾ।
ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ
ਅਜੀਤ ਡੈਸਕ
23-06-2026