ਮਾਨਸਾ, 27 ਜੂਨ (ਸੱਭਿ.ਪ੍ਰਤੀ.)- ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਮਾਨਸਾ ਦੇ ਬੱਸ ਅੱਡੇ ’ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਗਰ ਵਾਸੀਆਂ ਵਲੋਂ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਜੰਟ ਸਿੰਘ, ਜਗਜੀਤ ਸਿੰਘ ਝਲਬੂਟੀ, ਲਖਵੀਰ ਸਿੰਘ, ਬਲਜਿੰਦਰ ਸਿੰਘ ਫ਼ੌਜੀ, ਐਡਵੋਕੇਟ ਭੁਪਿੰਦਰ ਸਿੰਘ, ਜੱਸਾ ਸਿੰਘ, ਜਤਿੰਦਰ ਸਿੰਘ ਚੰਨੀ, ਗੁਰਮੀਤ ਸਿੰਘ ਫ਼ੌਜੀ, ਸੁਰਿੰਦਰ ਟੋਨੀ ਆਦਿ ਹਾਜ਼ਰ ਸਨ।