02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਗੁਰੂ ਤੇਗ ਬਹਾਦਰ ਕਾਲਜ ਦਲੇਲਵਾਲਾ ’ਚ ਅੱਗ ਲੱਗਣ ਨਾਲ ਰਿਕਾਰਡ ਸੜ ਕੇ ਸੁਆਹ

Ad Position 21
No active advertisement
ਅਜੀਤ ਡੈਸਕ 16-07-2026

ਝੁਨੀਰ, 15 ਜੁਲਾਈ (ਸੰਜੀਵ ਸਿੰਗਲਾ)- ਗੁਰੂ ਤੇਗ ਬਹਾਦਰ ਕਾਲਜ ਆਫ਼ ਐਜੂਕੇਸ਼ਨ ਦਲੇਲਵਾਲਾ ਵਿਖੇ ਸ਼ਾਰਟ ਸਰਕਟ ਕਾਰਨ ਰਿਕਾਰਡ ਰੂਮ ‘ਚ ਲੱਗੀ ਅੱਗ ਨਾਲ ਰਿਕਾਰਡ ਸੜ ਕੇ ਸੁਆਹ ਹੋ ਗਿਆ। ਕਾਲਜ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਾਨ ਨੇ ਦੱਸਿਆ ਕਿ ਲੰਘੀ 13 ਜੁਲਾਈ ਦੀ ਰਾਤ ਨੂੰ ਕਾਲਜ ਦੇ ਰਿਕਾਰਡ ਰੂਮ ‘ਚ ਅਚਾਨਕ ਬਿਜਲੀ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗ ਗਈ, ਜਿਸ ਕਾਰਨ ਰਿਕਾਰਡ ਰੂਮ ‘ਚ ਪੰਜਾਬੀ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਸਾਂਭ ਕੇ ਰੱਖਿਆ ਹੋਇਆ 2012 ਤੋਂ 2024 ਦਾ ਰਿਕਾਰਡ ਨਸ਼ਟ ਹੋ ਗਿਆ। ਕਾਲਜ ਪ੍ਰਬੰਧਕਾਂ ਵਲੋਂ ਲਿਖਤੀ ਦਰਖਾਸਤ ਰਾਹੀਂ ਪੁਲਿਸ ਥਾਣਾ ਬੋਹਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਗਊਸ਼ਾਲਾਵਾਂ ’ਚ 3 ਕਰੋੜ ਦੇ 500 ਲਿਫਟਰ ਦਿੱਤੇ ਜਾਣਗੇ- ਕੀਮਤੀ ਭਗਤ ਅਗਲੀ ਖ਼ਬਰ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਫ਼ਿਲਮ ਬਿਨਾਂ ਕੱਟ ਤੋਂ ਜਾਰੀ ਕਰਨ ਦੀ ਮੰਗ
Ad Position 24
No active advertisement