02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਸਰਕਾਰੀ ਹਸਪਤਾਲ ਭੀਖੀ ਦੀ ਪੁਨਰ-ਸੁਰਜੀਤੀ ਲਈ ਲੋਕਾਂ ਨੂੰ ਲਾਮਬੰਦ ਕਰਨ ਦਾ ਫ਼ੈਸਲਾ

Ad Position 21
No active advertisement
ਅਜੀਤ ਡੈਸਕ 16-07-2026

ਭੀਖੀ, 15 ਜੁਲਾਈ (ਬਲਕਾਰ ਸਿੰਘ ਸਹੋਤਾ)- ਸਰਕਾਰੀ ਹਸਪਤਾਲ ਭੀਖੀ ਦੀ ਅਸੁਰੱਖਿਅਤ ਇਮਾਰਤ ਨੂੰ ਮੁੜ ਨਿਰਮਾਣਨ, ਡਾਕਟਰਾਂ, ਪੈਰਾਮੈਡੀਕਲ ਸਟਾਫ਼ ਅਤੇ ਲੋੜੀਂਦੇ ਉਪਕਰਨ ਤੇ ਦਵਾਈਆਂ ਆਦਿ ਸਿਹਤ ਸੇਵਾਵਾਂ ਦੀ ਬਹਾਲੀ ਅਤੇ ਹਸਪਤਾਲ ਦੀ ਪੁਨਰ-ਸੁਰਜੀਤੀ ਲਈ ਜੇਕਰ ਸਰਕਾਰ ਠੋਸ ਕਦਮ ਨਹੀਂ ਚੁੱਕਦੀ ਤਾਂ ਨਗਰ ਨਿਵਾਸੀਆਂ ਦੀ ਮਦਦ ਨਾਲ ਇਲਾਕੇ ਦੇ ਲੋਕਾਂ ਨੂੰ ਲਾਮਬੰਦ ਕਰ ਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ ਨੇ ਕਿਹਾ ਕਿ ਇਹ ਹਸਪਤਾਲ ਆਲੇ-ਦੁਆਲੇ ਦੇ 32 ਪਿੰਡਾਂ ਦੇ ਲੋਕਾਂ ਦੀਆਂ ਸਿਹਤ ਸੇਵਾਵਾਂ ਅਤੇ ਇਲਾਜ ਵਿਚ ਸਹਾਈ ਸੀ ਪ੍ਰੰਤੂ ਪਿਛਲੇ ਕੁਝ ਸਾਲਾਂ ਦੌਰਾਨ ਇਸ 25 ਬਿਸਤਰਿਆਂ ਦੀ ਸਮਰੱਥਾ ਵਾਲੇ ਇਸ ਹਸਪਤਾਲ ਦੀ ਇਮਾਰਤ ਨਕਾਰਾ ਹੋ ਚੁੱਕੀ ਹੈ। ਹਾਲਾਤ ਇਹ ਹਨ ਕਿ ਇੱਥੇ ਜਿੰਨੇ ਵੀ ਡਾਕਟਰ ਜਾਂ ਸਟਾਫ਼ ਮੌਜੂਦ ਹੈ, ਉਨ੍ਹਾਂ ਦੇ ਬੈਠਣ ਲਈ ਜਗ੍ਹਾ ਨਹੀਂ ਅਤੇ ਨਾ ਹੀ ਐਮਰਜੈਂਸੀ ਕੇਸਾਂ ਦੇ ਇਲਾਜ ਦਾ ਕੋਈ ਪ੍ਰਬੰਧ ਹੈ ਅਤੇ ਗਰਭਵਤੀ ਔਰਤਾਂ ਨੂੰ ਸੰਭਾਲ ਅਤੇ ਇਲਾਜ ਲਈ ਖ਼ੱਜਲ਼-ਖ਼ੁਆਰ ਹੋਣਾ ਪੈ ਰਿਹਾ ਹੈ। ਇਸ ਮੌਕੇ ਕਾਂਗਰਸ ਆਗੂ ਧੰਨਜੀਤ ਸਿੰਘ ਭੀਖੀ, ਸਾਬਕਾ ਕੌਂਸਲਰ ਮਲਕੀਤ ਸਿੰਘ, ਗੁਰਵਿੰਦਰ ਸਿੰਘ ਮੰਨਣ, ਸ਼ਸੀ ਕੁਮਾਰ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਬਾਣੇ ਤੇ ਬਾਣੀ ਦੇ ਧਾਰਨੀ ਬਣਨ- ਜਥੇਦਾਰ ਗਿਆਨੀ ਟੇਕ ਸਿੰਘ ਧਨੌਲਾ ਅਗਲੀ ਖ਼ਬਰ 21 ਦੀ ਮਾਨਸਾ ਕਨਵੈੱਨਸ਼ਨ ਸੱਬੰਧੀ ਪਿੰਡ ਦੂਲੋਵਾਲ ਵਿਖੇ ਲਾਮਬੰਦੀ ਮੀਟਿੰਗ
Ad Position 24
No active advertisement