15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਮਨੁੱਖਤਾ ਦੀ ਭਲਾਈ ਲਈ ਸੰਤ ਮਹਾਤਮਾ ਨਿੱਗਰ ਕਾਰਜ ਕਰਨ-ਮਹੰਤ ਸੱਤ ਮੁਨੀ

Ad Position 21
No active advertisement
ਅਜੀਤ ਡੈਸਕ 19-07-2026
ਮਾਨਸਾ, 18 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਮਨੁੱਖਤਾ ਦੀ ਭਲਾਈ ਲਈ ਸੰਤ ਮਹਾਤਮਾ ਨੂੰ ਨਿੱਗਰ ਕਾਰਜ ਕਰਨੇ ਚਾਹੀਦੇ ਹਨ। ਇਹ ਪ੍ਰਗਟਾਵਾ ਸ੍ਰੀ ਪੰਚਾਇਤੀ ਅਖਾੜਾ ਬੜਾ ਉਦਾਸੀਨ ਉੱਤਰ ਪੰਗਤ ਦੇ ਮਹੰਤ ਸੱਤ ਮੁਨੀ ਨੇ ਇੱਥੇ ਡੇਰਾ ਬਾਬਾ ਭਾਈ ਗੁਰਦਾਸ ਵਿਖੇ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਲੋਕਾਈ ਨੂੰ ਸਮਾਜ ‘ਚ ਨੈਤਿਕ ਕਦਰਾਂ ਕੀਮਤਾਂ ਕਾਇਮ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਉੱਥੇ ਸੰਪਰਦਾਵਾਂ ਦੇ ਨੁਮਾਇੰਦਿਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਉਨ੍ਹਾਂ ਦਾ ਇੱਥੇ ਪਹੁੰਚਣ ‘ਤੇ ਡੇਰਾ ਮੁਖੀ ਕੇਸ਼ਵ ਮੁਨੀ ਨੇ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਸਵ: ਡੇਰਾ ਮੁਖੀ ਮਹੰਤ ਅੰਮ੍ਰਿਤ ਮੁਨੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮਨੁੱਖਤਾਵਾਦੀ ਕਾਰਜ ਜਾਰੀ ਹਨ। ਉਨ੍ਹਾਂ ਦੱਸਿਆ ਕਿ ਬਾਬਾ ਭਾਈ ਗੁਰਦਾਸ ਡੇਰੇ ਪ੍ਰਤੀ ਮਾਨਸਾ ਜ਼ਿਲ੍ਹੇ ‘ਚ ਹੀ ਨਹੀਂ ਸਗੋਂ ਪੰਜਾਬ ਤੇ ਗੁਆਂਢ ਰਾਜਾਂ ‘ਚ ਵੱਡੀ ਸ਼ਰਧਾ ਹੈ। ਇਸ ਮੌਕੇ ਸਾਬਕਾ ਐਮ. ਸੀ. ਜੁਗਰਾਜ ਸਿੰਘ ਰਾਜੂ ਦਰਾਕਾ, ਗੁਰਦੀਪ ਸਿੰਘ ਭੁੱਲਰ, ਬਿੱਕਰ ਸਿੰਘ ਬੀਰੋਕੇ, ਗੁਰਪਿਆਰ ਸਿੰਘ, ਮਨਜੀਤ ਸਿੰਘ ਫ਼ੌਜੀ, ਕਾਲਾ ਸਿੰਘ ਕੋਰਵਾਲਾ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਨਰਮੇ ਦੇ ਕੀਟ ਪ੍ਰਬੰਧਨ ਸਬੰਧੀ ਮੁਹਿੰਮ ਤੇਜ਼ ਅਗਲੀ ਖ਼ਬਰ ਭਗਵੰਤ ਮਾਨ ਸਰਕਾਰ ਦੇ 24 ਘੰਟੇ ਬਿਜਲੀ ਸਪਲਾਈ ਦੇਣ ਦੇ ਵਾਅਦਿਆਂ ਦੀ ਨਿਕਲੀ ਫੂਕ
Ad Position 24