ਜੌੜਕੀਆਂ, 20 ਜੁਲਾਈ (ਲਕਵਿੰਦਰ ਸ਼ਰਮਾ)- ਡੀ. ਸੀ. ਯੂ. ਮਾਨਸਾ ਵਲੋਂ ਖੇਤੀਬਾੜੀ ਸਹਿਕਾਰੀ ਸੇਵਾ ਸਭਾ ਬਹਿਣੀਵਾਲ ਵਿਖੇ ਜਾਗਰੂਕਤਾ ਕੈਂਪ ਲਗਾਇਆ। ਮੈਨੇਜਰ ਡੀ. ਸੀ. ਯੂ. ਗੁਰਮੀਤ ਸਿੰਘ ਗਾਗੋਵਾਲ ਨੇ ਸਹਿਕਾਰਤਾ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਹੇਮਰਾਜ ਸ਼ਰਮਾ ਐਫ. ਐਲ. ਸੀ. ਨੇ ਕਿਹਾ ਕਿ ਸਹਿਕਾਰੀ ਬੈਂਕ ਸਹਿਕਾਰਤਾ ਦੀ ਪ੍ਰਫੁੱਲਤਾ ਲਈ ਨਿੱਗਰ ਯਤਨ ਜੁਟਾ ਰਹੀ ਹੈ। ਉਨ੍ਹਾਂ ਬੱਚਤ ਖਾਤਿਆਂ ਦੀ ਕੇ. ਵਾਈ. ਸੀ. ਕਰਵਾਉਣ ਸਬੰਧੀ ਚਾਨਣਾ ਪਾਇਆ। ਇਫਕੋ ਦੇ ਹਿਤੇਸ਼ ਗੁਪਤਾ ਨੇ ਕਿਹਾ ਕਿ ਨੈਨੋ ਖਾਦਾਂ ਦੇ ਫ਼ਾਇਦੇ ਅਤੇ ਵਰਤਣ ਦੇ ਢੰਗ ਬਾਰੇ ਦੱਸਿਆ। ਇਸ ਮੌਕੇ ਨਿੰਦਰਪਾਲ ਸਿੰਘ, ਜੋਗਿੰਦਰ ਸਿੰਘ, ਕੁਲਵੰਤ ਸਿੰਘ, ਬਲਦੇਵ ਸਿੰਘ, ਗੁਰਸੇਵਕ ਸਿੰਘ, ਪਾਲਾ ਸਿੰਘ, ਅਮਨਦੀਪ ਕੌਰ, ਸੁਖਪ੍ਰੀਤ ਕੌਰ, ਜਗਦੀਪ ਸਿੰਘ ਆਦਿ ਹਾਜ਼ਰ ਸਨ।
ਖੇਤੀਬਾੜੀ ਸਹਿਕਾਰੀ ਸੇਵਾ ਸਭਾ ਬਹਿਣੀਵਾਲ ਵਿਖੇ ਜਾਗਰੂਕਤਾ ਕੈਂਪ ਲਗਾਇਆ
ਅਜੀਤ ਡੈਸਕ
21-07-2026