03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਦਸਮੇਸ਼ ਸਕੂਲ ਦੇ ਕੈਡਿਟਾਂ ਦਾ ਐੱਨ. ਸੀ. ਸੀ. ਆਰਮੀ ਕੈਂਪ ’ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 24-07-2026

ਸਰਦੂਲਗੜ੍ਹ, 23 ਜੁਲਾਈ (ਜੀ.ਐਮ.ਅਰੋੜਾ)- ਪੰਜਾਬ ਬਟਾਲੀਅਨ ਐੱਨ.ਸੀ.ਸੀ. ਯੂਨਿਟ ਬਠਿੰਡਾ ਵੱਲੋਂ 10 ਰੋਜਾ ਐਨ. ਸੀ. ਸੀ. ਸਾਲਾਨਾ ਸਿਖਲਾਈ ਕੈਂਪ (ਸੀ.ਏ. ਟੀ. ਸੀ-93) ਐਨ. ਸੀ. ਸੀ. ਅਕੈਡਮੀ ਰੋਪੜ ਵਿਖੇ ਲਗਾਇਆ ਗਿਆ। ਕੈਂਪ ‘ਚ ਦਸਮੇਸ਼ ਕਾਨਵੈਂਟ ਸਕੂਲ ਅਤੇ ਦਸਮੇਸ਼ ਇੰਟਰਨੈਸ਼ਨਲ ਸਕੂਲ ਸਰਦੂਲਗੜ੍ਹ ਦੇ 25 ਲੜਕੇ ਅਤੇ 20 ਲੜਕੀਆਂ ਸਮੇਤ 45 ਕੈਡਟਾਂ ਨੇ ਸੀ. ਟੀ. ਓ. ਅਮਨਦੀਪ ਸਿੰਘ, ਰਮਨਦੀਪ ਸਿੰਘ ਅਤੇ ਸਰਲਾ ਰਾਣੀ ਦੀ ਅਗਵਾਈ ਵਿਚ ਕੈਡਟਾਂ ਨੇ ਭਾਗ ਲਿਆ। ਕੈਪ ਦੌਰਾਨ ਕੈਡਟਾਂ ਨੂੰ ਆਰਮੀ ਐਨ. ਸੀ. ਸੀ. ਦੇ ਵਿਸ਼ੇਸ਼ ਵਿਸ਼ਿਆਂ ਦੀ ਸਿਖਲਾਈ ਦਿੱਤੀ ਗਈ। ਉਪਰੋਕਤ ਸਕੂਲ ਦੇ ਕੈਡਟਾਂ ਨੇ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰੱਸਾਕਸ਼ੀ (ਲੜਕੀਆਂ) ਅਤੇ ਰਾਈਫ਼ਲ ਸ਼ੂਟਿੰਗ (ਲੜਕੇ) ਮੁਕਾਬਲੇ ‘ਚ ਪਹਿਲਾ ਸਥਾਨ ਹਾਸਲ ਕਰਦਿਆਂ ਸੋਨ ਤਗਮੇ ਅਤੇ ਰੱਸਾਕਸ਼ੀ (ਲੜਕੇ) ਮੁਕਾਬਲੇ ‘ਚ ਚਾਂਦੀ ਦੇ ਤਗਮੇ ਜਿੱਤੇ। ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵਿੱਚ ਵੀ ਸਕੂਲ ਦੇ ਵਿਦਿਆਰਥੀਆਂ ਨੇ ਉੱਤਮ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮੇ ਜਿੱਤੇ। ਸਕੂਲ ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ, ਪ੍ਰਿੰਸੀਪਲ ਪਰਮਿੰਦਰ ਕੌਰ ਸੰਧੂ, ਐਮ. ਡੀ. ਦਿਲਮੋਹਿਤ ਸਿੰਘ ਸੰਧੂ ਨੇ ਕੈਡਟਾਂ ਦੀਆਂ ਉਪਲਬਧੀਆਂ ‘ਤੇ ਖ਼ੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਾਮਿਆਂ ’ਤੇ ਲਾਠੀਚਾਰਜ ਦੇ ਰੋਸ ਵਜੋਂ ਸਰਕਾਰ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਅਧਿਆਪਕਾਂ ਦੀ ਘਾਟ ਕਾਰਨ ਮਾਪਿਆਂ ਵਲੋਂ ਸਕੂਲ ਨੂੰ ਲਗਾਇਆ ਜਾਵੇਗਾ ਤਾਲਾ
Ad Position 24
No active advertisement